ਵੈਟਨਰੀ ਯੂਨੀਵਰਸਿਟੀ ਵਿਖੇ ਪਸ਼ੂਧਨ ਪ੍ਰਜਣਨ ਸੰਬੰਧੀ ਤਿੰਨ ਦਿਨਾ ਕੌਮੀ ਕਾਨਫਰੰਸ ਸ਼ੁਰੂ
ਲੁਧਿਆਣਾ 29 ਨਵੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪਸ਼ੂ ਪ੍ਰਜਣਨ ਦੀ ਭਾਰਤੀ ਸੋਸਾਇਟੀ ਦਾ 39ਵਾਂ ਸਾਲਾਨਾ ਸੰਮੇਲਨ ਅਤੇ "ਪਸ਼ੂਧਨ ਦੀ ਪ੍ਰਜਣਨ ਸਮਰੱਥਾ ਨੂੰ ਵਧਾਉਣ ਵਿੱਚ ਚੁਣੌਤੀਆਂ: ਭਾਰਤੀ ਪਰਿਪੇਖ" ਵਿਸ਼ੇ` ਤੇ ਤਿੰਨ ਦਿਨਾ ਰਾਸ਼ਟਰੀ ਗੋਸ਼ਠੀ ਦੀ ਅੱਜ ਸ਼ੁਰੂਆਤ ਹੋਈ। 29 ਨਵੰਬਰ ਤੋਂ 1 ਦਸੰਬਰ 2024 ਤੱਕ ਚੱਲਣ ਵਾਲੇ ਇਸ ਸੰਮੇਲਨ ਦਾ ਉਦੇਸ਼ ਡੇਅਰੀ ਫਾਰਮਿੰਗ `ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਪਸ਼ੂਆਂ ਦੀ ਪ੍ਰਜਣਨ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ ਨੂੰ ਹੱਲ ਕਰਨਾ ਹੈ। ਇਸ ਸੰਮੇਲਨ ਵਿੱਚ ਡੇਅਰੀ ਉਦਯੋਗ ਵਿੱਚ ਸਮੁੱਚੀ ਉਤਪਾਦਕਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਪ੍ਰਜਣਨ ਤਕਨੀਕਾਂ ਵਿੱਚ ਸੁਧਾਰ, ਪ੍ਰਜਣਨ ਸਿਹਤ ਦਾ ਪ੍ਰਬੰਧਨ ਅਤੇ ਪਸ਼ੂਧਨ ਪ੍ਰਬੰਧਨ ਅਭਿਆਸਾਂ ਨੂੰ ਬਿਹਤਰ ਕਰਨ `ਤੇ ਧਿਆਨ ਕੇਂਦਰਿਤ ਕਰਨ ਵਾਲੇ ਵਿਸ਼ਿਆਂ `ਤੇ ਚਿੰਤਨ ਹੋਵੇਗਾ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਕਾਨਫਰੰਸ ਦੇ ਮੁੱਖ ਮਹਿਮਾਨ ਸਨ। ਡਾ. ਗੁਰਸ਼ਰਨਜੀਤ ਸਿੰਘ ਬੇਦੀ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਪੰਜਾਬ ਬਤੌਰ ਪਤਵੰਤੇ ਮਹਿਮਾਨ ਸ਼ਾਮਿਲ ਹੋਏ। ਡਾ. ਗਿੱਲ ਨੇ ਕਾਨਫਰੰਸ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਵੱਲੋਂ ਪਸ਼ੂਧਨ ਖੇਤਰ ਨੂੰ ਉੱਚਿਆਂ ਚੁੱਕਣ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਵੈਟਨਰੀ ਡਾਕਟਰਾਂ, ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਸਾਂਝੇ ਮੰਚ ’ਤੇ ਆ ਕੇ ਪ੍ਰਜਣਨ ਚੁਣੌਤੀਆਂ ਨੂੰ ਨਜਿੱਠਣ ਅਤੇ ਨਵੇਂ ਹੱਲ ਲੱਭਣ ਦੀ ਜ਼ੁਰੂਰਤ ਹੈ।
ਪਸ਼ੂ ਪ੍ਰਜਣਨ ਦੀ ਭਾਰਤੀ ਸੋਸਾਇਟੀ ਦੇ ਪ੍ਰਧਾਨ, ਡਾ. ਸ਼ਿਵ ਪ੍ਰਸਾਦ ਨੇ ਪ੍ਰਜਣਨ ਭੂਮਿਕਾ ਵਿੱਚ ਵਿਗਿਆਨੀਆਂ ਦੇ ਯੋਗਦਾਨ ਦੀ ਚਰਚਾ ਕਰਦਿਆਂ ਇਸ ਦੇ ਸਿਹਤ ਅਤੇ ਆਮਦਨ ਸੰਬੰਧਾਂ ਦੀ ਵੀ ਗੱਲ ਕੀਤੀ। ਇਸੇ ਸੰਸਥਾ ਦੇ ਜਨਰਲ ਸਕੱਤਰ ਡਾ. ਐਮ ਸੇਲਵਾਰਾਜੂ ਨੇ ਇਸ ਜਥੇਬੰਦੀ ਦੇ ਕਾਰਜਾਂ ਸੰਬੰਧੀ ਰੋਸ਼ਨੀ ਪਾਈ।
ਕਾਨਫਰੰਸ ਦੇ ਪਹਿਲੇ ਦਿਨ ਸਿੱਖਿਆ ਸ਼ਾਸਤਰੀਆਂ-ਉਦਯੋਗ-ਕਿਸਾਨਾਂ ਦੇ ਵਿਚਾਰ ਵਟਾਂਦਰਾ ਸੈਸ਼ਨ ਵਿੱਚ ਪਸ਼ੂ ਵਿਗਿਆਨ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਹੋਈ। ਭਾਈਵਾਲ ਧਿਰਾਂ ਨੇ ਵਿਚਾਰਿਆ ਕਿ ਸਾਨੂੰ ਖੇਤਰ ਦੀਆਂ ਲੋੜਾਂ, ਸਿੱਖਿਆ ਅਤੇ ਖੋਜ ਦੇ ਪਾੜੇ ਨੂੰ ਖਤਮ ਕਰਨਾ ਲੋੜੀਂਦਾ ਹੈ ਤਾਂ ਜੋ ਵਿਗਿਆਨੀਆਂ ਦਾ ਕਾਰਜ ਪੂਰਨ ਰੂਪ ਵਿੱਚ ਪਸ਼ੂਧਨ ਦੀ ਭਲਾਈ ਲਈ ਪਸ਼ੂ ਪਾਲਕ ਦੇ ਘਰ ਤਕ ਪਹੁੰਚੇ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਕਾਨਫਰੰਸ ਦੇ ਚੇਅਰਮੈਨ ਅਤੇ ਡਾ. ਮਿਰਗੰਕ ਹੋਨਪਾਰਖੇ, ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਇਹ ਵਿਗਿਆਨਕ ਮੰਚ ਪਸ਼ੂਧਨ ਪ੍ਰਜਣਨ ਦੀਆਂ ਕੌਮੀ ਪੱਧਰ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਉਪ-ਕੁਲਪਤੀ ਅਤੇ ਮੋਹਤਬਰ ਸ਼ਖ਼ਸੀਅਤਾਂ ਨੇ ਵੈਟਨਰੀ ਵਿਗਿਆਨ ਦੇ ਉੱਘੇ ਵਿਗਿਆਨੀਆਂ ਨੂੰ ਜੀਵਨ ਕਾਲ ਅਤੇ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਖੋਜ ਪੱਤਰਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਗਿਆ।