ਡੇਰਾਬੱਸੀ ਵਿਖੇ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਪੁਰਾਣੀਆਂ ਬਿਮਾਰੀਆਂ ਦਾ ਯੋਗ ਨਾਲ ਸਾਹਮਣਾ ਕਰਨ ਦੀ ਦੇ ਰਹੀ ਹੈ ਪ੍ਰੇਰਨਾ

ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 29 ਨਵੰਬਰ, 2024: ਐੱਸ ਡੀ ਐਮ ਡੇਰਾਬਸੀ, ਅਮਿਤ ਗੁਪਤਾ ਅਨੁਸਾਰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਸ਼ੁਰੂ ਕੀਤੀ ਗਈ, ਸੀ ਐਮ ਦੀ ਯੋਗਸ਼ਾਲਾ ਡੇਰਾਬਸੀ ਇਲਾਕੇ ਦੇ ਲੋਕਾਂ ਲਈ ਵੀ ਲਾਭਕਾਰੀ ਸਿੱਧ ਹੋ ਰਹੀ ਹੈ।

ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 29 ਨਵੰਬਰ, 2024: ਐੱਸ ਡੀ ਐਮ ਡੇਰਾਬਸੀ, ਅਮਿਤ ਗੁਪਤਾ ਅਨੁਸਾਰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਸ਼ੁਰੂ ਕੀਤੀ ਗਈ, ਸੀ ਐਮ ਦੀ ਯੋਗਸ਼ਾਲਾ ਡੇਰਾਬਸੀ ਇਲਾਕੇ ਦੇ ਲੋਕਾਂ ਲਈ ਵੀ ਲਾਭਕਾਰੀ ਸਿੱਧ ਹੋ ਰਹੀ ਹੈ।
     ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ ਡੀ ਐਮ  ਡੇਰਾਬਸੀ, ਅਮਿਤ ਗੁਪਤਾ ਨੇ ਦੱਸਿਆ ਕਿ ਡੇਰਾਬਸੀ ’ਚ ਮਾਹਿਰ ਯੋਗਾ ਟ੍ਰੇਨਰ ਗੁਰਗੀਤ ਕੌਰ ਵੱਲੋਂ 6 ਥਾਂਵਾਂ ’ਤੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਪਹਿਲੀ ਕਲਾਸ ਐਸੇਟੀਆਂ ਹੋਮਜ਼, ਜੀਰਕਪੁਰ ਵਿਖੇ ਸਵੇਰੇ 5.30 ਵਜੇ ਤੋਂ 6.30 ਵਜੇ ਤੱਕ, ਦੂਜੀ ਅਤੇ ਤੀਜੀ ਕਲਾਸ ਰਾਇਲ ਮੋਤੀਅਜ਼, ਜੀਰਕਪੁਰ ਵਿਖੇ ਸਵੇਰੇ 6.40 ਤੋਂ 7.40 ਵਜੇ ਤੱਕ ਅਤੇ 7.50 ਤੋਂ 8.50 ਵਜੇ ਤੱਕ ਅਤੇ ਚੌਥੀਂ ਕਲਾਸ ਸਿਲਵਰ ਸਿਟੀ ਐਕਸਟੈਂਸ਼ਨ, ਜੀਰਕਪੁਰ ਵਿਖੇ ਦੁਪਿਹਰ 3.00 ਤੋਂ 4.00 ਵਜੇ ਤੱਕ, ਪੰਜਵੀਂ ਕਲਾਸ ਰਾਇਲ ਮੋਤੀਅਜ਼, ਜੀਰਕਪੁਰ ਵਿਖੇ ਸ਼ਾਮ 4.10 ਵਜੇ ਤੋਂ 5.10 ਵਜੇ ਤੱਕ ਅਤੇ ਛੇਵੀਂ ਕਲਾਸ ਸ਼ੁਸ਼ਮਾ ਗ੍ਰੇਂਡ, ਜੀਰਕਪੁਰ ਵਿਖੇ ਸ਼ਾਮ 5.20 ਵਜੇ ਤੋਂ 6.20 ਵਜੇ ਤੱਕ ਲਗਾਈ ਜਾਂਦੀ ਹੈ। ਜਿੱਥੇ ਬਿਨਾਂ ਕੋਈ ਫ਼ੀਸ ਲਿਆਂ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
      ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਦਾ ਮੰਤਵ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਥੋੜ੍ਹੀ ਤਬਦੀਲੀ ਲਿਆ ਕੇ ਅਭਿਆਸ ਅਤੇ ਮੈਡੀਟੇਸ਼ਨ ਰਾਹੀਂ ਆਪਣੀਆਂ ਸਰੀਰਕ ਮੁਸ਼ਕਿਲਾਂ ਨੂੰ  ਹੱਲ ਕਰਨ ਦੇ ਯੋਗ ਬਣਾਉੁਣਾ ਹੈ। ਉਨ੍ਹਾਂ ਕਿਹਾ ਕਿ ਯੋਗਾ ਜਿੱਥੇ ਸਰੀਰਕ ਸਮੱਸਿਆਵਾਂ ਦਾ ਨਿਵਾਰਣ ਕਰਦਾ ਹੈ ਉੱਥੇ ਸਾਧਨਾ (ਮੈਡੀਟੇਸ਼ਨ) ਮਾਨਸਿਕ ਸ਼ਾਂਤੀ ਦਿੰਦੀ ਹੈ।
      ਟ੍ਰੇਨਰ ਗੁਰਗੀਤ ਕੌਰ ਨੇ ਦੱਸਿਆ ਕਿ ਉਸ ਕੋਲ ਯੋਗਾ ਕਰਦੀਆਂ ਕਈ ਔਰਤਾਂ ਯੋਗਾ ਕਲਾਸਾਂ ਨਾਲ ਆਪਣੀਆਂ ਬਹੁਤ ਸਾਰੀਆਂ ਅਜਿਹੀਆਂ ਸਰੀਰਕ ਬਿਮਾਰੀਆਂ ਤੋਂ ਰਾਹਤ ਪਾ ਚੁੱਕੀਆਂ ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ ਪਹਿਲਾਂ ਨਿਯਮਿਤ ਤੌਰ ਤੇ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਸੀ। ਉਸ ਨੇ ਦੱਸਿਆ ਕਿ ਲਗਾਤਾਰ ਯੋਗਾ ਅਭਿਆਸ ਨਾਲ ਮੇਨਕਾ ਨੇ ਆਪਣਾ 12 ਕਿਲੋਗ੍ਰਾਮ ਭਾਰ ਘਟਾਇਆ ਹੈ। ਬਬਲੀ ਨੇ ਗੋਡਿਆਂ ਦੇ ਦਰਦ ਤੋਂ ਅਤੇ ਕਮਲਜੀਤ ਨੇ ਪਿੱਠ ਦਰਦ ਤੋਂ ਨਿਜਾਤ ਪਾਈ ਹੈ। ਟ੍ਰੇਨਰ ਗੁਰਗੀਤ ਕੌਰ ਨੇ ਕਿਹਾ ਕਿ ਯੋਗਾ ਆਸਣਾਂ ਨਾਲ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸ਼ਤੁੰਸ਼ਟੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਕੋਈ ਵੀ ਵਿਅਕਤੀ ਹਿੱਸਾ ਬਣ ਸਕਦਾ ਹੈ ਅਤੇ ਇਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ‘ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।