ਰਾਜਪੁਰਾ ਵਿੱਚ ਲੱਗਿਆ ਪਹਿਲਾ ਫਿਜੀਓ ਥਰੈਪੀ ਚੈੱਕ ਅਪ ਕੈਂਪ

ਰਾਜਪੁਰਾ 28 ਨਵੰਬਰ: ਸਮਾਜ ਸੇਵੀ ਸੰਸਥਾ ਡੈਡੀਕੇਟਿਡ ਬਰਦਰਸ ਗਰੁੱਪ ਅਤੇ ਮਾਨਵ ਸੇਵਾ ਮਿਸ਼ਨ ਦੇ ਸਾਂਝੇ ਸਹਿਯੋਗ ਦੇ ਨਾਲ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਹਿਨੁਮਾਈ ਹੇਠ ਰਾਜਪੁਰਾ ਤੇ ਸਥਾਨਕ ਵਿਰਧ ਆਸ਼ਰਮ ਵਿੱਚ ਰਾਜਪੁਰਾ ਦਾ ਪਹਿਲਾ ਫਿਜ਼ੋਓਥਰੈਪੀ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਪੀਐਚਡੀ ਡਾਕਟਰ ਸੁਪ੍ਰੀਤ ਬਿੰਦਰਾ ਤੇ ਉਹਨਾਂ ਦੀ ਟੀਮ ਨੇ ਆਪਣੀ ਸੇਵਾਵਾਂ ਦਿੱਤੀਆਂ।

 ਇਸ ਬਾਰੇ ਹੋਰ ਜਿਆਦਾ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਅੱਜ ਕੱਲ ਦੇ ਮਸ਼ੀਨੀ ਯੁੱਗ ਵਿੱਚ ਸਰੀਰਕ ਕੰਮ ਘੱਟ ਹੁੰਦਾ ਹੈ। ਜਿਸ ਕਰਕੇ ਆਪਾਂ ਨੂੰ ਜੋੜਾਂ ਦੀ ਸਮੱਸਿਆ ਰਹਿੰਦੀ ਹੈ ਤੇ ਇਹ ਜੇ ਫਿਜੀਓ ਥਰੈਪੀ ਅੱਜ ਕੱਲ ਦੇ ਯੁਗ ਦੀ ਮੰਗ ਬਣ ਗਈ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਜ ਰਾਜਪੁਰਾ ਦੇ ਵਿੱਚ ਪਹਿਲੀ ਵਾਰ ਇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਜਿਸਟਰੇਸ਼ਨ ਕਰਵਾ ਕੇ ਆਪਣਾ ਚੈੱਕ ਅਪ ਕਰਾਇਆ ਤੇ ਫੀਜੀਓਥਰਾਪੀ ਦੀ ਐਕਸਰਸਾਈਜ ਕੀਤੀਆਂ। 
ਜਿਸ ਵਿੱਚ ਡਾਕਟਰ ਸਾਹਿਬਾਨਾਂ ਨੇ ਆਪਣੀ ਸੇਵਾਵਾਂ ਦੇ ਕੇ ਰਾਜਪੁਰਾ ਦੇ ਲੋਕਾਂ ਦੀ ਸੇਵਾ ਕੀਤੀ ਤੇ ਉਮੀਦ ਹੈ ਕਿ ਇਹ ਵਾਲਾ ਕੈਂਪ ਸਫਲ ਹੋਣ ਤੋਂ ਬਾਅਦ ਅੱਗੇ ਵੀ ਅਜਿਹੇ ਕੈਂਪ ਲਗਾਏ ਜਾਣਗੇ। ਜੋ ਕਿ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਗੇ। ਇਸ ਮੌਕੇ ਤੇ ਡੈਡੀਕੇਟਿਡ ਬਰਦਰਸ ਗਰੁੱਪ ਅਤੇ ਮਾਨਵ ਸੇਵਾ ਮਿਸ਼ਨ ਦੇ ਮੈਂਬਰ ਸਾਹਿਬਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਜਗਨੰਦਨ ਗੁਪਤਾ ਮਿਊਸਪਲ ਕੌਂਸਲਰ, ਅਮਨ ਨਾਗੀ ਮਿਊਨਸੀਪਲ ਕੌਂਸਲਰ, ਮਨੀਸ਼ ਕੁਮਾਰ ਮਿਊਨਸੀਪਲ ਕੌਂਸਲਰ, ਪਵਨ ਪਿੰਕਾ ਮਿਊਨਸੀਪਲ ਕੌਂਸਲਰ ਹਾਜ਼ਰ ਰਹੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਫਿਜੀਓਥਰੇਪੀ ਕੈਂਪ ਦਾ ਲਾਭ ਚੁੱਕਿਆ।