ਖੇਤੀਬਾੜੀ ਅਧਿਕਾਰੀਆਂ ਵੱਲੋਂ ਕਣਕ ਦੀ ਅਗੇਤੀ ਬਿਜਾਈ ਵਾਲੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਨਿਰੀਖਣ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਨਵੰਬਰ: ਮੁੱਖ ਖੇਤੀਬਾੜੀ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਖੇਤੀ ਅਧਿਕਾਰੀਆਂ ਵੱਲੋਂ ਕਣਕ ਦੀ ਬਜਾਈ ਵਾਲੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸੂਚਨਾਵਾਂ ਮਿਲਣ ਤੇ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ।

ਖੇਤੀਬਾੜੀ ਅਫਸਰ ਖਰੜ ਸ਼ੁਭਕਰਨ ਸਿੰਘ ਧਾਲੀਵਾਲ, ਏ ਡੀ ਓ ਮਨਦੀਪ ਕੌਰ, ਏ ਈ ਓ ਅਜੇ ਸ਼ਰਮਾ ਅਤੇ ਕਰਨਵੀਰ ਸਿੰਘ ਮਹਿਲ ਵੱਲੋਂ ਪਿੰਡ ਨਡਿਆਲੀ, ਅਲੀਪੁਰ, ਪੋਪਨਾ, ਧੜਾਕ ਕਲਾਂ ਅਤੇ ਦੇਹ ਕਲਾਂ ਵਿੱਚ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਕਿਤੇ ਵੀ ਇਸ ਕੀੜੇ ਦਾ ਹਮਲਾ ਦੇਖਣ ਵਿੱਚ ਨਹੀਂ ਮਿਲਿਆ।
ਉਹਨਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਕਣਕ ਦੀ ਫਸਲ ਦੇ ਮੁੱਖ ਕੀੜੇ ਨਹੀਂ ਹਨ ਪ੍ਰੰਤੂ ਬਿਜਾਈ ਦੀਆਂ ਤਕਨੀਕਾਂ ਅਤੇ ਮੌਸਮੀ ਤਬਦੀਲੀ ਦੇ ਚਲਦਿਆਂ, ਇਹ ਕੀੜੇ ਕੁਝ ਖੇਤਾਂ ਵਿੱਚ ਕਈ ਵਾਰ ਕਣਕ ਦੀ ਫਸਲ ਖਾਸ ਕਰਕੇ ਹੈਪੀ ਸੀਡਰ, ਸੁਪਰ ਸੀਡਰ ਜਾਂ ਮਲਚਿੰਗ ਵਿਧੀ ਨਾਲ ਬਜਾਈ ਕੀਤੀ ਹੋਵੇ ਤਾਂ ਹਮਲਾ ਕਰ ਦਿੰਦੇ ਹਨ, ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਜੜ ਤੋਂ ਉੱਪਰ ਤਣੇ ਵਿੱਚ ਸੁਰਾਖ਼ ਕਰਦੀ ਹੈ ਅਤੇ ਅੰਦਰਲਾ ਮਾਦਾ ਖਾਂਦੀ ਹੈ, ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਹਮਲੇ ਵਾਲੇ ਬੂਟੇ ਜਾਂ ਸ਼ਾਖਾਵਾਂ ਸੁੱਕ ਜਾਂਦੀਆਂ ਹਨ।
ਇਸ ਦੇ ਹਮਲੇ ਦੀ ਸੰਭਾਵਨਾ ਅਗੇਤੀ ਬੇਜਾਈ ਵਾਲੇ ਖੇਤਾਂ ਵਿੱਚ ਜਿਆਦਾ ਹੁੰਦੀ ਹੈ ਕਿਉਂ ਜੋ ਤਾਪਮਾਨ ਘਟਨ ਨਾਲ ਇਸ ਕੀੜੇ ਵਿੱਚ ਹਰਕਤ ਘਟ ਜਾਂਦੀ ਹੈ। ਜੇਕਰ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਦੇਖਣ ਵਿੱਚ ਆਵੇ ਤਾਂ 7 ਕਿਲੋ ਫਿਪਰੋਨਿਲ 0.3% ਜਾਂ ਇਕ ਲੀਟਰ ਕਲੋਰੋਪੈਰੀਫਾਸ 20 ਈ.ਸੀ ਨੂੰ 20 ਕਿਲੋ ਸਲਾਬੀ ਮਿੱਟੀ ਵਿੱਚ ਰਲਾ ਕੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦੇਵੋ ਅਤੇ ਪਾਣੀ ਦਿਨ ਵੇਲੇ ਲਾਉਣ ਨੂੰ ਤਰਜੀਹ ਦਿੱਤੀ ਜਾਵੇ।
ਜੇ ਪਾਣੀ ਲਾਉਣ ਤੋਂ ਬਾਅਦ ਖੇਤਾਂ ਵਿੱਚ ਹਮਲਾ ਦੇਖਣ ਨੂੰ ਮਿਲੇ ਤਾਂ 50 ਐਮ ਐਲ ਕਲੋਰੈਟਰਾਨੀਲੀਪਰੋਲ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰਨ ਨਾਲ ਇਸ ਦੀ ਰੋਕਥਾਮ ਹੋ ਜਾਂਦੀ ਹੈ।