27th special issue of Nikkian Karumbalan magazine released

ਮਾਹਿਲਪੁਰ 27 ਨਵੰਬਰ: ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਲੇਖਕ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ ਛਪਦੇ ਆ ਰਹੇ ਬਾਲ ਸਾਹਿਤਕ ਮੈਗਜੀਨ ਨਿੱਕੀਆਂ ਕਰੁੰਬਲਾਂ ਦਾ 27ਵਾਂ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ।

ਮਾਹਿਲਪੁਰ 27 ਨਵੰਬਰ: ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਲੇਖਕ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ ਛਪਦੇ ਆ ਰਹੇ ਬਾਲ ਸਾਹਿਤਕ ਮੈਗਜੀਨ ਨਿੱਕੀਆਂ ਕਰੁੰਬਲਾਂ ਦਾ 27ਵਾਂ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ।
 ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਲੇਖਕ ਅਤੇ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਹੇਠ ਨਿੱਕੀਆਂ ਕਰੂੰਬਲ ਦਾ 27ਵਾਂ ਵਿਸ਼ੇਸ਼ ਅੰਕ ਪ੍ਰਕਾਸ਼ਿਤ ਹੋਣਾ ਪੰਜਾਬੀ ਸਾਹਿਤ ਲਈ ਮਾਣ ਵਾਲੀ ਗੱਲ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜੇ ਬੀ ਸੇਖੋ ਨੇ ਕਿਹਾ ਕਿ ਬਿਨਾਂ ਕਿਸੇ ਸਰਕਾਰੀ ਅਦਾਰੇ ਦੀ ਆਰਥਿਕ ਮਦਦ ਤੋਂ ਪਿਛਲੇ 30 ਸਾਲ ਤੋਂ ਇਸ ਬਾਲ ਸਾਹਿਤ ਮੈਗਜ਼ੀਨ ਦਾ ਪ੍ਰਕਾਸ਼ਿਤ ਹੋਣਾ ਸੰਪਾਦਕ ਬਲਜਿੰਦਰ ਮਾਨ ਦੀ ਬਾਲ ਸਾਹਿਤ ਲਈ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 
ਇਸ ਮੌਕੇ ਸੰਪਾਦਕ ਬਲਜਿੰਦਰ ਮਾਨ ਨੇ ਦੱਸਿਆ ਕਿ ਇਸ 27ਵੇਂ ਵਿਸ਼ੇਸ਼ ਅੰਕ ਵਿੱਚ ਕਿਸ਼ੋਰ ਅਵਸਥਾ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਗਈ ਹੈ ਅਤੇ ਵੱਖ ਵੱਖ ਵਿਧਾਵਾਂ ਵਿੱਚ ਸਾਹਿਤਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਹਨ। ਇਸ ਮੌਕੇ ਬਾ ਬਲਵੀਰ ਕੌਰ, ਡਾ ਪ੍ਰਭਜੋਤ ਕੌਰ, ਪ੍ਰੋ ਅਸ਼ੋਕ ਕੁਮਾਰ,ਪ੍ਰੋ ਜਸਦੀਪ ਕੌਰ , ਜਗਦੀਪ ਸਿੰਘ ਆਦਿ ਨੇ ਵੀ ਬਾਲ ਸਾਹਿਤ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ।