ਦੁਕਾਨਦਾਰਾਂ ਵੱਲੋਂ ਧਰਨਾ ਅੱਜ

ਮੌੜ ਮੰਡੀ- ਪਿਛਲੇ ਕਈ ਮਹੀਨਿਆਂ ਤੋ ਸ਼ਹਿਰ ਦੇ ਸੀਵਰੇਜ਼ ਸਿਸਟਮ ਦੇ ਠੱਪ ਹੋਣ ਕਾਰਨ ਬੱਸਾਂ ਦਾ ਬੱਸ ਸਟੈਂਡ ਅੰਦਰ ਨਾ ਆਉਣ ਕਾਰਨ ਬੱਸ ਸਟੈਂਡ ਮਾਰਕਿਟ ਵਾਲੇ ਦੁਕਾਨਦਾਰਾਂ ਵੱਲੋਂ ਰੋਸ ਵਜੋਂ ਬਠਿੰਡਾ ਭਵਾਨੀਗੜ੍ਹ ਰਾਜ ਮਾਰਗ ਤੇ ਚੌਕ ਵਿੱਚ ਅੱਜ ਧਰਨਾ ਦਿੱਤਾ ਜਾਵੇਗਾ।

ਇਸ ਲਈ ਸ਼ਹਿਰ 'ਚ ਖਾਸ ਤੌਰ ਤੇ ਮੁਨਿਆਦੀ ਕਰਵਾ ਕੇ ਇਲਾਕਾ ਨਿਵਾਸੀਆਂ ਨੂੰ ਸਾਥ ਦੇਣ ਲਈ ਕਿਹਾ ਗਿਆ ਹੈ। ਬੱਸਾਂ ਦਾ ਬੱਸ ਸਟੈਂਡ ਵਿੱਚ ਨਾ ਆਉਣ ਕਾਰਨ ਤੇ ਬਠਿੰਡਾ ਭਵਾਨੀਗੜ੍ਹ ਰਾਜ ਮਾਰਗ ਤੇ ਬਣੇ ਚੌਕ ਤੇ ਹੀ ਸਵਾਰੀਆਂ ਉਤਾਰਨ ਕਾਰਨ ਜਿੱਥੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈਦਾ ਹੈ ਤੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਵਾਧੂ ਪੈਸੇ ਖਰਚ ਕਰਕੇ ਕੋਈ ਆਟੋ ਰਿਕਸ਼ਾ ਜਾ ਕੋਈ ਹੋਰ ਸਾਧਨ ਕਰਨਾ ਪੈਂਦਾ ਹੈ। ਉਥੇ ਦੁਕਾਨਦਾਰਾਂ ਦਾ ਵੀ ਆਰਥਿਕ ਨੁਕਸਾਨ ਹੋ ਰਿਹਾ ਹੈ। 
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੱਸਾਂ ਦਾ ਬੱਸ ਸਟੈਂਡ ਵਿੱਚ ਨਾ ਆਉਣ ਕਾਰਨ ਬਜਾਰ ਵਿੱਚ ਗਾਹਕ ਬਿਲਕੁਲ ਵੀ ਨਹੀ ਹੈ ਅੱਤ ਦੀ ਇਸ ਮਹਿੰਗਾਈ ਵਿੱਚ ਉਹਨਾਂ ਨੂੰ ਆਪਣਾ ਘਰ ਦਾ ਗੁਜਾਰਾ ਚਲਾਉਣ ਵਿੱਚ ਵੀ ਕਾਫ਼ੀ ਦਿੱਕਤ ਆ ਰਹੀ ਹੈ। ਜਿਸਦੇ ਚਲਦੇ ਅੱਜ ਰੋਸ ਵਜੋਂ ਬਠਿੰਡਾ ਭਵਾਨੀਗੜ੍ਹ ਰਾਜ ਮਾਰਗ ਤੇ ਬਣੇ ਚੌਕ ਵਿੱਚ ਦੁਕਾਨਦਾਰਾਂ ਵੱਲੋਂ ਧਰਨਾ ਲਗਾਇਆ ਜਾਵੇਗਾ।