ਟੈਲੀਕੌਮ ਕੰਪਨੀਆਂ ਦਾ ਮੁਨਾਫ਼ਾ ਵਧਿਆ,ਦੁਕਾਨਦਾਰਾਂ ਦਾ ਹਾਲ ਮਾੜਾ

ਮੌੜ ਮੰਡੀ- ਅੱਜ ਦੇ ਇਸ ਟੈਕਨਾਲੋਜੀ ਦੇ ਯੁੱਗ ਵਿੱਚ ਮੋਬਾਇਲ ਹਰ ਇੱਕ ਦੀ ਜਰੂਰਤ ਬਣ ਗਿਆ ਹੈ। ਹਰ ਕੰਮ ਮੋਬਾਇਲ ਬਿਨਾ ਅਧੂਰਾ ਜਾਪਦਾ ਹੈ। ਇੰਟਰਨੈੱਟ ਸੁਵਿਧਾ ਨਾਲ ਇਹ ਹੋਰ ਵੀ ਸੁਖਾਲਾ ਹੋ ਗਿਆ ਹੈ। ਪਰ ਹੁਣ ਰੀਚਾਰਜ ਮਹਿੰਗੇ ਹੋਣ ਤੇ ਕਮਿਸ਼ਨ ਘਟਣ ਕਾਰਨ ਦੁਕਾਨਦਾਰਾਂ ਦਾ ਹਾਲ ਮਾੜਾ ਹੋ ਗਿਆ ਹੈ। ਪਹਿਲਾਂ ਮੋਬਾਇਲ ਸਿਮ ਦੀ ਵੈਲਡਿਟੀ ਲਾਈਫ ਟਾਈਮ ਦੀ ਹੁੰਦੀ ਸੀ।

ਮੌੜ ਮੰਡੀ- ਅੱਜ ਦੇ ਇਸ ਟੈਕਨਾਲੋਜੀ ਦੇ ਯੁੱਗ ਵਿੱਚ ਮੋਬਾਇਲ ਹਰ ਇੱਕ ਦੀ ਜਰੂਰਤ ਬਣ ਗਿਆ ਹੈ। ਹਰ ਕੰਮ ਮੋਬਾਇਲ ਬਿਨਾ ਅਧੂਰਾ ਜਾਪਦਾ ਹੈ। ਇੰਟਰਨੈੱਟ ਸੁਵਿਧਾ ਨਾਲ ਇਹ ਹੋਰ ਵੀ ਸੁਖਾਲਾ ਹੋ ਗਿਆ ਹੈ। ਪਰ ਹੁਣ ਰੀਚਾਰਜ ਮਹਿੰਗੇ ਹੋਣ ਤੇ ਕਮਿਸ਼ਨ ਘਟਣ ਕਾਰਨ ਦੁਕਾਨਦਾਰਾਂ ਦਾ ਹਾਲ ਮਾੜਾ ਹੋ ਗਿਆ ਹੈ। ਪਹਿਲਾਂ ਮੋਬਾਇਲ ਸਿਮ ਦੀ ਵੈਲਡਿਟੀ ਲਾਈਫ ਟਾਈਮ ਦੀ ਹੁੰਦੀ ਸੀ। 
ਪਰ 2014 ਵਿੱਚ ਆਈ ਟੈਲੀਕੌਮ ਕੰਪਨੀ ਜਿਓ ਨੇ ਬਾਕੀ ਕੰਪਨੀਆਂ ਨੂੰ ਆਪਣੇ ਮੁਤਾਬਿਕ ਚੱਲਣ ਲਈ ਮਜ਼ਬੂਰ ਕਰ ਦਿੱਤਾ। ਜਿੱਥੇ ਸਿਮ ਦੀ ਲਾਈਫ ਟਾਈਮ ਵੈਲਡਿਟੀ ਨੂੰ ਖਤਮ ਕਰ ਦਿੱਤਾ ਤੇ ਰੀਚਾਰਜ ਵੀ ਮਹਿੰਗੇ ਕਰ ਦਿੱਤੇ ਉੱਥੇ ਦੁਕਾਨਦਾਰਾਂ ਦਾ ਕੰਮ ਵੀ ਲੱਗਪਗ ਠੱਪ ਕਰ ਦਿੱਤਾ ਹੈ। ਪਹਿਲਾਂ ਸਿਮ ਵੇਚਣ ਤੇ ਦੁਕਾਨਦਾਰਾਂ ਨੂੰ ਵਧੀਆ ਕਮਿਸ਼ਨ ਮਿਲਦਾ ਸੀ। 
ਪਹਿਲਾਂ ਕਮਿਸ਼ਨ 2.5% ਸੀ, ਚਾਹੇ ਹੁਣ ਟੈਲੀਕੌਮ ਕੰਪਨੀਆਂ ਵੱਲੋਂ ਕਮਿਸ਼ਨ ਨੂੰ ਵਧਾਕੇ 3% ਕਰ ਦਿੱਤਾ ਪਰ ਨਾ ਤਾਂ ਹੁਣ ਪਹਿਲਾਂ ਜਿੰਨੀ ਸਿਮ ਦੀ ਸੇਲ ਹੈ ਤੇ ਨਾ ਹੀ ਟੈਲੀਕੌਮ ਕੰਪਨੀਆਂ ਵੱਲੋਂ ਕੋਈ ਸਕੀਮ ਦਿੱਤੀ ਜਾਂਦੀ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਚੰਗਾ ਕਮਿਸ਼ਨ ਮਿਲੇ। ਇਸ ਲੱਕ ਤੋੜਵੀ ਮਹਿੰਗਾਈ ਵਿੱਚ ਜਿੱਥੇ ਟੈਲੀਕੌਮ ਕੰਪਨੀਆਂ ਵੱਲੋਂ ਰੀਚਾਰਜਾਂ ਵਿੱਚ ਰੋਜਾਨਾ ਵਾਧਾ ਕੀਤਾ ਜਾ ਰਿਹਾ ਹੈ ਉਥੇ ਆਮ ਬੰਦੇ ਦੀ ਜੇਬ ਤੇ ਡਾਕਾ ਮਾਰਿਆ ਜਾ ਰਿਹਾ ਹੈ ਨਾਲ ਹੀ ਕਮਿਸ਼ਨ ਘਟਣ ਕਾਰਨ ਜਿਆਦਾਤਰ ਦੁਕਾਨਦਾਰ ਇਸ ਕੰਮ ਨੂੰ ਛੱਡ ਚੁੱਕੇ ਹਨ ਜਾ ਛੱਡ ਰਹੇ ਹਨ। 
ਪਰ ਕੰਪਨੀਆਂ ਦਾ ਮੁਨਾਫ਼ਾ ਦੁੱਗਣਾ ਹੋਇਆ ਹੈ। ਮੌੜ ਦੇ ਇੱਕ ਦੁਕਾਨਦਾਰ ਸੰਦੀਪ (ਕਾਲਪਨਿਕ ਨਾਂ) ਨੇ ਦੱਸਿਆ ਕਿ ਟੈਲੀਕੌਮ ਕੰਪਨੀਆਂ ਵੱਲੋਂ ਦੁਕਾਨਦਾਰਾਂ ਤੇ ਗਾਹਕਾਂ ਦੇ ਮੋਬਾਇਲ ਨੰਬਰ ਪੋਰਟ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਪਰ ਖੁਦ ਡਿਸਟੀਬਿਊਟਰਾਂ ਵੱਲੋ ਪਿੰਡਾਂ ਵਿੱਚ ਜਾ ਜਾ ਕੇ ਮੋਬਾਇਲ ਨੰਬਰ ਮੁਫਤ ਵਿੱਚ ਪੋਰਟ ਕੀਤੇ ਜਾ ਰਹੇ ਹਨ ਤੇ ਨਾਲ ਗਾਹਕ ਨੂੰ ਗਿਫਟ ਵੀ ਦਿੱਤਾ ਜਾਦਾ ਹੈ ਉਸਨੇ ਦੱਸਿਆ ਕਿ ਇਸ ਤਰ੍ਹਾਂ ਸਾਡੀ ਦੁਕਾਨਦਾਰੀ ਕੰਪਨੀਆਂ ਵੱਲੋਂ ਤਾਂ ਖਤਮ ਕੀਤੀ ਹੀ ਜਾ ਚੁੱਕੀ ਹੈ ਤੇ ਰਹਿੰਦੀ ਕਸਰ ਡਿਸਟੀਬਿਊਟਰ ਵੱਲੋ ਪੂਰੀ ਕਰ ਦਿੱਤੀ ਜਾਂਦੀ ਹੈ|
 ਜਿਸਦੇ ਚਲਦੇ ਦੁਕਾਨਦਾਰ ਬਹੁਤ ਥੋੜੇ ਮੁਨਾਫੇ ਤੇ ਕੰਮ ਕਰਨ ਲਈ ਮਜ਼ਬੂਰ ਹਨ। ਆਮ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਸਰਕਾਰ ਤੋ ਮੰਗ ਹੈ ਕਿ ਰੀਚਾਰਜਾਂ ਦੇ ਰੁਪਏ ਘੱਟ ਕੀਤੇ ਜਾਣ ਤਾ ਜੋ ਹਰ ਗਰੀਬ ਬੰਦਾ ਮੋਬਾਇਲ ਰੀਚਾਰਜ ਕਰਾ ਸਕੇ, ਤੇ ਸਿਮ ਵੇਚਣ ਤੇ ਰੀਚਾਰਜ ਕਰਨ ਤੇ ਕਮਿਸ਼ਨ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਇਸ ਮਹਿੰਗਾਈ ਦੇ ਸਮੇ ਵਿੱਚ ਉਹਨਾਂ(ਦੁਕਾਨਦਾਰਾਂ)ਦੀ ਰੋਜੀ ਰੋਟੀ ਚਲਦੀ ਰਹੇ।