15ਵਾਂ ਫੁੱਟਬਾਲ ਮਹਾਂਕੁੰਭ 25 ਨਵੰਬਰ ਤੋਂ ਸ਼ੁਰੂ: ਅਮਰੀਕ ਹਮਰਾਜ਼
ਗੜ੍ਹਸ਼ੰਕਰ 17 ਨਵੰਬਰ- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ 15ਵਾਂ ਫੁੱਟਬਾਲ ਟੂਰਨਾਮੈਂਟ 25 ਤੋਂ 29 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਟੇਜ ਸਕੱਤਰ ਅਮਰੀਕ ਹਮਰਾਜ਼ ਨੇ ਦੱਸਿਆ ਕਿ 15ਵਾਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਓਲੰਪੀਅਨ म. ਜਰਨੈਲ ਸਿੰਘ ਸਟੇਡੀਅਮ, ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ 25 ਤੋਂ 29 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਫੁੱਟਬਾਲ ਟੀਮਾਂ ਦੇ ਮੁਕਾਬਲੇ, ਫੁੱਟਬਾਲ ਅਕੈਡਮੀਆਂ (ਅੰਡਰ-17) ਦੇ ਮੁਕਾਬਲੇ, ਐਥਲੈਟਿਕ (ਅੰਡਰ-17 ਤੇ ਅੰਡਰ-19) ਦੇ ਲੜਕੇ-ਲੜਕੀਆਂ ਦੇ ਮੁਕਾਬਲੇ ਅਤੇ ਲੰਬੀ ਛਾਲ ਤੇ ਗੋਲਾ ਸੁੱਟਣ ਦੇ (ਅੰਡਰ -19 ਸਿਰਫ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਸਕੂਲ ਪੱਧਰ ਦੀਆਂ ਲੜਕੀਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਨਾਮਾਂ ਦੀ ਵੰਡ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਿਸ਼ਨ ਸਿੰਘ ਜੀ ਰੌੜੀ ਕਰਨਗੇ |