ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ ਅਰਸ਼ਪ੍ਰੀਤ, ਜੈਸਲੀਨ ,ਕੰਚਨ ਅਤੇ ਦਿਕਸ਼ਾ ਨੇ ਜਿੱਤੇ
ਮਾਹਿਲਪੁਰ: ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ 30 ਵੀਂ ਵਾਰ ਆਯੋਜਿਤ ਕੀਤੇ ਗਏ ਸਾਹਿਤ ਸਿਰਜਣਾ ਮੁਕਾਬਲੇ ਵਿਚ ਮੌਲਿਕ ਲੇਖ ਲਿਖਣ ਦਾ ਮੁਕਾਬਲਾ ਅਰਸ਼ਪ੍ਰੀਤ ਕੌਰ ਪੁੱਤਰੀ ਜਗਦੀਸ਼ ਕੁਮਾਰ ਅੰਕੁਰ ਪਬਲਿਕ ਸਕੂਲ ਮਾਹਿਲਪੁਰ ,ਪ੍ਰਭਅੰਸ਼ ਸਿੰਘ ਪੁੱਤਰ ਗੁਰਦੀਪ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਅਤੇ ਦੀਪਨਿੰਦਰ ਕੌਰ ਪੁੱਤਰੀ ਸੁਖਨਿੰਦਰ ਸਿੰਘ ਕਿੰਗ ਐਡਵਰਡ ਪਬਲਿਕ ਸਕੂਲ ਮਾਹਿਲਪੁਰ ਨੇ ਜਿੱਤਿਆ।

ਕਹਾਣੀ ਲਿਖਣ ਵਿੱਚ ਜੈਸਲੀਨ ਕੌਰ ਪੁੱਤਰੀ ਜਸਵਿੰਦਰ ਸਿੰਘ ਦੁਆਬਾ ਪਬਲਿਕ ਸਕੂਲ ਦੋਹਲਰੋਂ, ਅਰਸ਼ਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਅਤੇ ਹਿਰਦੇ ਜੋਤ ਕੌਰ ਪੁੱਤਰੀ ਸੁਰਿੰਦਰ ਸਿੰਘ ਕਿੰਗ ਐਡਵਰਡ ਪਬਲਿਕ ਸਕੂਲ ਮਾਹਿਲਪੁਰ ਨੇ ਪਹਿਲੀਆਂ ਥਾਵਾਂ ਪ੍ਰਾਪਤ ਕੀਤੀਆਂ। ਕਵਿਤਾ ਮੁਕਾਬਲੇ ਵਿੱਚ ਕੰਚਨ ਸੰਧੂ ਪੁੱਤਰੀ ਜਸਵੰਤ ਸਿੰਘ
ਸਰਕਾਰੀ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਨੇ ਤਰੰਨੁਮ ਰਾਜੂ ਪੁਤਰੀ ਤੇਜਾ ਸਿੰਘ ਕਿੰਗ ਐਡਵਰਡ ਪਬਲਿਕ ਸਕੂਲ ਮਾਹਿਲਪੁਰ ਅਤੇ ਤਮੰਨਾ ਪੁੱਤਰੀ ਪ੍ਰੇਮ ਚੰਦ ਸਰਕਾਰੀ ਹਾਈ ਸਕੂਲ ਕਾਲੇਵਾਲ ਭਗਤਾਂ ਨੂੰ ਪਛਾੜ ਕੇ ਜਿੱਤਿਆ।
ਪੇਂਟਿੰਗ ਮੁਕਾਬਲੇ ਵਿੱਚ ਦਿਕਸ਼ਾ ਪੁੱਤਰੀ ਮਲਕੀਤ ਸਿੰਘ ਨੇ ਅਮਨਪ੍ਰੀਤ ਕੌਰ ਪੁੱਤਰੀ ਮੰਗਤ ਰਾਮ ਅਤੇ ਅਰਮਾਨ ਪੁੱਤਰ ਤੇਜਾ ਸਿੰਘ ਨੂੰ ਹਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਟਰੱਸਟ ਦਾ ਮਨੋਰਥ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜ ਕੇ ਅਮੀਰ ਕਦਰਾਂ ਕੀਮਤਾਂ ਨਾਲ ਲੈਸ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਵਾਸਤੇ ਸਾਰਾ ਸਾਲ ਸਰਗਰਮੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਮੁਕਾਬਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਵਿੱਚ ਪ੍ਰਿੰ. ਮਨਜੀਤ ਕੌਰ, ਸੁਖਮਨ ਸਿੰਘ, ਹਰਮਨਪ੍ਰੀਤ ਕੌਰ, ਬੱਗਾ ਸਿੰਘ ਆਰਟਿਸਟ, ਮਨਜਿੰਦਰ ਹੀਰ, ਅਤੇ ਹਰਵੀਰ ਮਾਨ ਨੇ ਵਿਸ਼ੇਸ਼ ਯੋਗਦਾਨ ਪਾਇਆ ।