ਭਗਵਾਨ ਸਿੰਘ ਦੀ ਵਿਸ਼ਵਕਰਮਾ ਮੰਦਿਰ ਲਹੌਰੀਗੇਟ ਦਾ ਪ੍ਰਬੰਧ ਧਰਮ ਅਰਥ ਬੋਰਡ ਦੇ ਅਧੀਨ ਕੀਤਾ ਜਾਵੇ
ਪਟਿਆਲਾ- ਅੱਜ ਮਿਤੀ 4/06/2025 ਨੂੰ ਭਗਵਾਨ ਸ੍ਰੀ ਵਿਸ਼ਕਰਮਾ ਮੰਦਰ ਕਮੇਟੀ /ਟਰਸਟ ਵਿੱਚ ਚੱਲ ਰਹੇ ਵਿਵਾਦ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਣੂ ਕਰਵਾਇਆ ਗਿਆ ਕਿ ਪਿਛਲੇ ਦਿਨੀ ਟਰਸਟ ਮੈਂਬਰਾਂ ਵੱਲੋਂ ਆਪਣੀ ਮਨ ਮਰਜ਼ੀ ਨਾਲ ਆਪਣੀਆਂ ਮਨਮਰਜੀਆਂ ਕਰਦੇ ਹੋਏ ਟਰਸਟੀ ਤੇ ਪ੍ਰਧਾਨ ਸੁਰਜੀਤ ਸਿੰਘ ਮਹਿਲ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰ ਦਿੱਤਾ ਸੀ।

ਜਿਸ ਕਰਕੇ ਸਮੂਹ ਸ਼ਹਿਰ ਤੇ ਆਲੇ ਦੁਆਲੇ ਦੇ ਵਿਸ਼ਵਕਰਮਾ ਵੰਸ਼ੀਆਂ ਵਿੱਚ ਰੋਸ ਪਾਇਆ ਗਿਆ ਅਤੇ ਮਿਤੀ 1/06/2025 ਨੂੰ ਸਾਰੇ ਵਿਸ਼ਵਕਰਮਾ ਵੰਸ਼ੀਆਂ ਦਾ ਇਕੱਠ ਵਿਸ਼ਵਕਰਮਾ ਮੰਦਰ ਲਹੌਰੀ ਗੇਟ ਪਟਿਆਲਾ ਵਿਖੇ ਹੋਇਆ ਉਪਰੰਤ ਦੂਜੀ ਧਿਰ ਵੱਲੋਂ ਵਿਸ਼ਵਕਰਮਾ ਮੰਦਿਰ ਦੇ ਵਿੱਚ ਪੁਲਿਸ ਭਾਰੀ ਗਿਣਤੀ ਦੇ ਵਿੱਚ ਬੁਲਾਈ ਹੋਈ ਸੀ ਜੋ ਕਿ ਬਹੁਤ ਜਿਆਦਾ ਨਿੰਦਣਯੋਗ ਹੈ ਮੰਦਰ ਦੇ ਅੰਦਰ ਜੁੱਤੀਆਂ ਪਾ ਕੇ ਪੁਲਿਸ ਘੁੰਮ ਰਹੀ ਸੀ।
ਇਸ ਦੇ ਨਾਲ ਵਿਸ਼ਵਕਰਮਾ ਵਸੀਆਂ ਵਿੱਚ ਬਹੁਤ ਹੀ ਜਿਆਦਾ ਰੋਸ ਪਾਇਆ ਗਿਆ ਤੇ ਵਿਸ਼ਵਕਰਮਾ ਮੰਦਰ ਦੇ ਅੰਦਰ ਆਉਣ ਤੋਂ ਪੁਲਿਸ ਨੇ ਮੈਂਬਰਾਂ ਨੂੰ ਰੋਕਿਆ ਵੀ ਤੇ ਸਾਨੂੰ ਵੀ ਉਸ ਜਗ੍ਹਾ ਤੋਂ ਬਾਹਰ ਕੱਢਣ ਲਈ ਵੀ ਜੋਰ ਅਜਮਾਈ ਕੀਤੀ ਗਈ ਮੀਟਿੰਗ ਵਿੱਚ ਹਾਲਾਤ ਬਹੁਤ ਵਿਗੜ ਗਏ ਸਨ ਦੋਨੇ ਪਾਰਟੀਆਂ ਦੇ ਮੰਦਰ ਵਿੱਚ ਕਿਸੇ ਸਮੇਂ ਵੀ ਝਗੜਾ ਹੋ ਸਕਦਾ ਹੈ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ।
ਇਸ ਕਰਕੇ ਸਮੂਹ ਵਿਸ਼ਵਕਰਮਾ ਮੰਦਰ ਲਹੌਰੀਗੇਟ ਪਟਿਆਲਾ ਸਮੂਹ ਵਿਸ਼ਵਕਰਮਾ ਬੰਸੀਆਂ ਨੇ ਇਹ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਵਿਸ਼ਵਕਰਮਾ ਮੰਦਿਰ ਲਹੌਰੀਗਟ ਪਟਿਆਲਾ ਦਾ ਪ੍ਰਬੰਧ ਧਰਮ ਅਰਥ ਬੋਰਡ ਦੇ ਅਧੀਨ ਕਰਕੇ ਉੱਥੇ ਸਰਕਾਰੀ ਤੌਰ ਤੇ ਪ੍ਰਬੰਧਕ ਲਾਇਆ ਜਾਵੇ ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲਿਖਤੀ ਰੂਪ ਦੇ ਵਿੱਚ ਪੱਤਰ ਦੇ ਦਿੱਤਾ ਹੈ।
ਇਸ ਮੌਕੇ ਤੇ ਸੁਰਜੀਤ ਸਿੰਘ ਧੀਮਾਨ ਸਰਜੀਤ ਸਿੰਘ ਮਹਿਲ ਜਗਜੀਤ ਸਿੰਘ ਸੱਗੂ ਅਮਰਜੀਤ ਸਿੰਘ ਰਾਮਗੜੀਆ ਸੂਬਾ ਸਿੰਘ ਰਾਮਗੜੀਆ ਅਮਰੀਕ ਸਿੰਘ ਭੁੱਲਰ ਦਵਿੰਦਰ ਸਿੰਘ ਜੰਡੂ ਬਲਜਿੰਦਰ ਸਿੰਘ ਜੰਡੂ ਗੁਰਸ਼ਰਨਜੀਤ ਸਿੰਘ ਬਲਜੀਤ ਸਿੰਘ ਹਾਕਮ ਸਿੰਘ ਹਰਚੰਦ ਸਿੰਘ ਅਮਰਜੀਤ ਸਿੰਘ ਜੰਡੂ ਬਾਬੂ ਰਾਮ ਕ੍ਰਿਸ਼ਨ ਆਦਿ ਹਾਜ਼ਰ ਸਨ।