ਪੰਜਾਬੀ ਸਕਰੀਨ ਡਿਜੀਟਲ ਫ਼ਿਲਮ ਡਾਇਰੈਕਟਰੀ ਦੀ ਸ਼ੁਰੂਆਤ

ਪੰਜਾਬੀ ਸਕਰੀਨ ਅਦਾਰੇ ਵੱਲੋਂ ਇਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਇਕ ਅਜਿਹੀ ਡਿਜੀਟਲ ਫ਼ਿਲਮ ਡਾਇਰੈਕਟਰੀ ਦੀ ਵੈੱਬ ਸਾਈਟ ਤਿਆਰ ਕੀਤੀ ਗਈ ਹੈ,ਜੋ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੇ ਵਿਅਕਤੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।

ਪੀ ਐਸ ਫ਼ਿਲਮ ਡਾਇਰੈਕਟਰੀਡਾਟ.ਕਾਮ ਦੇ ਨਾਮ ਤੇ ਬਣੀ ਇਹ ਵੈਬਸਾਈਟ ਜਿੱਥੇ ਸਾਰੀ ਇੰਡਸਟ੍ਰੀ ਨੂੰ ਇਕ ਮੋਬਾਇਲ ਰਾਹੀਂ ਆਪਸ ਵਿਚ ਜੋੜ ਕੇ ਰੱਖੇਗੀ ਓਥੇ ਇਸ ਖੇਤਰ ਨਾਲ ਜੁੜੇ ਨਵੇਂ-ਪੁਰਾਣੇ ਕਲਾਕਾਰਾਂ ਅਤੇ ਹੋਰ ਕਾਰੋਬਾਰੀਆਂ ਦੇ ਇਸ ਵਿਚ ਦਾਖਲੇ ਨਾਲ ਫ਼ਿਲਮ ਉਦਯੋਗ ਦੇ ਨਿਰਮਾਤਾ-ਨਿਰਦੇਸ਼ਕਾਂ ਨੂੰ ਸਿੱਧੇ ਤੌਰ ਤੇ ਨਵੇਂ ਚਿਹਰੇ ਲੱਭਣ ਦੇ ਨਾਲ ਨਾਲ ਫ਼ਿਲਮ ਬਨਾਉਣ ਵੇਲੇ ਲੋੜੀਦੀਆਂ ਬਾਕੀ ਚੀਜਾਂ ਦੀ ਭਾਲ ਵਿਚ ਵੀ ਅਸਾਨੀ ਹੋਵੇਗੀ।
ਇਸ ਆਨਲਾਈਨ ਫ਼ਿਲਮ ਡਾਇਰੈਕਟਰੀ ਦੀ ਸਭ ਤੋਂ ਵਧੀਆ ਖੂਬੀ ਇਹ ਹੈ ਕਿ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜਿਆ ਕੋਈ ਵੀ ਵਿਆਕਤੀ ਆਪਣੀ ਪ੍ਰੋਫਾਈਲ ਖੁਦ ਬਣਾ ਕੇ ਆਪਣੀ ਫੋਟੋ ਸਮੇਤ ਅਪਲੋਡ ਕਰ ਸਕਦਾ ਹੈ ਅਤੇ ਜਦੋਂ ਚਾਹੇ ਇਸ ਨੂੰ ਅਪਡੇਟ ਵੀ ਕਰ ਸਕਦਾ ਹੈ। ਇਸ ਡਾਇਰੈਕਟਰੀ ਵਿਚ ਮਨੋਰੰਜਨ ਜਗਤ ਦੇ ਕਾਰੋਬਾਰ ਨਾਲ ਜੁੜੀਆਂ 60 ਦੇ ਕਰੀਬ ਕੈਟਗਰੀਆਂ ਸ਼ਾਮਲ ਕੀਤੀਆਂ ਗਈਆਂ ਹਨ ਤਾਂ ਕਿ ਇਸ ਦਾ ਮੈਂਬਰ ਬਣਨ ਵਾਲਾ ਕੋਈ ਵੀ ਸਬੰਧਤ ਵਿਅਕਤੀ ਆਪਣੇ ਕੰਮ ਨਾਲ ਜੁੜੀ ਕੈਟਾਗਰੀ ਵਿਚ ਆਪਣੇ-ਆਪ ਨੂੰ ਸੂਚੀਬੱਧ ਕਰ ਸਕੇ।