7 ਦਸੰਬਰ ਦਿਨ ਸ਼ਨੀਵਾਰ ਨੂੰ ਬਾਬਾ ਸਿੱਧ ਚੰਨੋ ਜੀ ਮਹਾਰਾਜ ਨੂੰ ਸਮਰਪਿਤ ਦਹਾਜਾ।
ਸੰਤੋਸ਼ਗੜ੍ਹ: ਨਗਰ ਕੌਂਸਲ ਸੰਤੋਸ਼ਗੜ੍ਹ ਵਿਖੇ 7 ਦਸੰਬਰ ਦਿਨ ਸ਼ਨੀਵਾਰ ਨੂੰ ਇਲਾਕੇ ਦੀ ਖੁਸ਼ਹਾਲੀ ਅਤੇ ਮਾਲ-ਪਸ਼ੂ ਦੀ ਭਲਾਈ ਲਈ ਬਾਬਾ ਸਿੱਧ ਚੰਨੋ ਜੀ ਮਹਾਰਾਜ ਨੂੰ ਸਮਰਪਿਤ ਦਹਾਜਾ ਸਮਾਗਮ ਕਰਵਾਇਆ ਜਾਵੇਗਾ। ਬਾਬਾ ਸਿੱਧ ਚੰਨੋ ਮੰਦਿਰ ਕਮੇਟੀ ਸੰਤੋਸ਼ਗੜ੍ਹ ਦੇ ਮੁੱਖ ਸੇਵਾਦਾਰ ਨਾਨਕ ਚੰਦ ਪਾਤਸ਼ਾਹ ਨੇ ਦੱਸਿਆ ਕਿ ਹਰ ਸਾਲ ਹੋਣ ਵਾਲੇ ਧਾਰਮਿਕ ਸਮਾਗਮ ਵਿੱਚ ਇਸ ਵਾਰ ਵੀ ਪ੍ਰਭ ਐਂਡ ਪਾਰਟੀ ਰਾਏਪੁਰ ਮੈਦਾਨ ਵਾਲੇ ਬਾਬਾ ਸਿੱਧ ਚੰਨੋ ਦੀਆਂ ਮਨਮੋਹਕ ਝਾਕੀਆਂ ਪੇਸ਼ ਕਰਨਗੇ।

ਦਹਾਜਾ ਸਮਾਗਮ ਵਿੱਚ ਮੁੱਖ ਆਕਰਸ਼ਣ ਬਾਬਾ ਸਿੱਧ ਚੰਨੋ ਜੀ ਦੀ ਵਿਸ਼ਾਲ ਝਾਕੀ ਹੋਵੇਗੀ। ਜਿਸ ਵਿੱਚ ਬਾਬਾ ਸਿੱਧ ਚੰਨੋ ਮਹਾਰਾਜ ਦੀ ਹਾਥੀ ਦੀ ਸਵਾਰੀ ਦਿਖਾਈ ਜਾਵੇਗੀ। ਇਹ ਸਵਾਰੀ ਸੰਤੋਸ਼ਗੜ੍ਹ ਵਾਰਡ 5 ਵਿੱਚ ਸਥਿਤ ਬਾਬਾ ਸਿੱਧ ਚੰਨੋ ਮੰਦਿਰ ਤੋਂ ਸ਼ੁਰੂ ਹੋ ਕੇ ਸਵਾਂ ਨਦੀ ਵਿੱਚ ਰਸਮੀ ਪੂਜਾ ਦੇ ਨਾਲ ਸਮਾਪਤ ਹੋਵੇਗੀ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਡੇਰਾ ਖਾਕੀ ਸ਼ਾਹ ਦੇ ਸਾਈਂ ਅਮਰੀਕ ਸ਼ਾਹ ਜੀ ਅਤੇ ਸਾਈਂ ਲਖਵੀਰ ਸ਼ਾਹ ਜੀ ਕਟਾਰੀਆ ਵਾਲੇ ਹਾਜ਼ਰ ਹੋਣਗੇ।
ਇਸ ਮੌਕੇ ਸੰਗਤਾਂ ਲਈ ਲੰਗਰ ਪ੍ਰਸ਼ਾਦ ਵੀ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਸਮੇਤ ਇਲਾਕਾ ਨਿਵਾਸੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਸਿੱਧ ਚੰਨੋ ਮਹਾਰਾਜ ਵਿੱਚ ਆਸਥਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।