ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ "ਮਾਈ ਭਾਰਤ ਆਊਟਰੀਚ" ਦਾ ਆਯੋਜਨ ਕੀਤਾ ਗਿਆ
ਨਵਾਂਸ਼ਹਿਰ/ਬੰਗਾ - ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਐੱਨ. ਐੱਸ. ਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਅਗਵਾਈ ਹੇਠ ਪ੍ਰੋਗਰਾਮ ਅਫ਼ਸਰ ਪ੍ਰੋ. ਵਿਪਨ, ਡਾ. ਨਿਰਮਲਜੀਤ ਕੌਰ ਦੇ ਯਤਨਾਂ ਸਦਕਾ 'ਮਾਈ ਭਾਰਤ ਆਊਟਰੀਚ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਦਾ ਉਦੇਸ਼ ਰਾਸ਼ਟਰੀ ਪੱਧਰ 'ਤੇ ਚੱਲ ਰਹੇ ਮੁੱਖ ਕਾਰਜਾ ਜਿਵੇਂ''ਵਨ ਨੇਸ਼ਨ ਵਨ ਇਲੈਕਸ਼ਨ'' 'ਔਰਤ ਸ਼ਸ਼ਕਤੀਕਰਨ'ਆਦਿ ਦੇ ਵਿਭਿੰਨ ਪਹਿਲੂਆਂ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਰਾਸ਼ਟਰ ਦੇ ਨਿਰਮਾਣ ਵਿੱਚ ਨੌਜਵਾਨਾਂ ਨੂੰ ਭਾਗੀਦਾਰੀ ਲਈ ਪ੍ਰੇਰਿਤ ਕਰਨਾ ਹੈ। ਇਸ ਪ੍ਰੋਗਰਾਮ ਵਿਚ ਪ੍ਰੀ. ਆਰ. ਡੀ ਕੈੰਪ ਪ੍ਰਤੀਭਾਗੀ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਭਰਪੂਰ ਪਾਵਰ ਪੁਆਇੰਟ ਮਾਧਿਅਮ ਰਾਹੀਂ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਸਰਕਾਰੀ ਆਊਟਰੀੰਚ ਪ੍ਰੋਗਰਾਮਾਂ ਦੇ ਮਨੋਰਥਾਂ, ਰਣਨੀਤੀਆਂ ਅਤੇ ਇਸਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣ ਕਰਵਾਇਆ ਗਿਆ।
ਜਿਸ ਵਿਚ ਸਮਾਜ - ਹਿੱਤਕਾਰੀ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ 'ਮਾਈ ਭਾਰਤ ਪੋਰਟਲ' ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸੀਨੀਅਰ ਵਲੰਟੀਅਰ ਮਨਜਿੰਦਰ ਕੌਰ ਨੇ ਪ੍ਰੀ. ਆਰ. ਡੀ ਪ੍ਰਤੀਭਾਗੀ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਸਭ ਦਾ ਧੰਨਵਾਦ ਕੀਤਾ।