ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ।
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਲਗਾਇਆ ਗਿਆ ਅੱਖਾਂ ਦਾ ਵਿਸ਼ਾਲ ਮੁਫਤ ਅਪਰੇਸ਼ਨ ਕੈਂਪ। ਕੈਂਪ ਦਾ ਉਦਘਾਟਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਕੀਤਾ ਗਿਆ।

ਕੈਂਪ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਯੂ ਕੇ ਨਿਵਾਸੀ ਸ: ਸੋਹਣ ਸਿੰਘ ਅਤੇ ਸਮੁੱਚੇ ਢੇਸੀ ਪਰਿਵਾਰ ਵਲੋਂ ਲਈ ਗਈ। ਕੈਂਪ ਦਾ ਉਦਘਾਟਨ ਨੌਜਵਾਨ ਆਗੂ ਸੁਮਿਤ ਚੌਧਰੀ ਅਤੇ ਸੁਧੇਰਾ ਵਲੋਂ ਕੀਤਾ ਗਿਆ। ਕੈਂਪ ਦੌਰਾਨ 304 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ 107 ਮਰੀਜ ਅਪਰੇਸ਼ਨ ਯੋਗ ਪਾਏ ਗਏ, ਜਿਨ੍ਹਾਂ ਦੇ ਅਪ੍ਰੇਸ਼ਨ ਕੀਤੇ ਜਾਣਗੇ।