ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੱਖ-ਵੱਖ ਮੁੱਖ ਵਕਤਾਵਾਂ ਨੇ ਡਿਜ਼ਾਇਨ ਅਤੇ ਉਤਪਾਦਨ ਬਾਰੇ ਆਪਣੇ ਵਿਚਾਰ ਕੀਤੇ ਸਾਂਝੇ

ਚੰਡੀਗੜ੍ਹ: 08 ਨਵੰਬਰ, 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਯੂਨੀਵਰਸਿਟੀ), ਚੰਡੀਗੜ੍ਹ 8 ਤੋਂ 10 ਨਵੰਬਰ 2024 ਤੱਕ ਡਿਜ਼ਾਇਨ ਅਤੇ ਉਤਪਾਦਨ ਤਕਨਾਲੋਜੀਆਂ ਤੇ ਆਧਾਰਿਤ ਅੰਤਰਰਾਸ਼ਟਰੀ ਕਾਨਫਰੰਸ “ਆਈਸੀਡੀਐਮਟੀ-2024” ਦਾ ਆਯੋਜਨ ਕਰ ਰਿਹਾ ਹੈ। ਇਸ ਕਾਨਫਰੰਸ ਦਾ ਵਿਸ਼ਾ ਹੈ: “ਡਿਜ਼ਾਇਨ, ਡਿਵੈਲਪ ਅਤੇ ਮੈਨਿਊਫੈਕਚਰ”। ਕਾਨਫਰੰਸ ਦੇ ਦੂਜੇ ਦਿਨ ਵੱਖ-ਵੱਖ ਮਹਿਮਾਨ ਵਕਤਾਵਾਂ ਅਤੇ ਖੋਜ ਵਿਦਿਆਰਥੀਆਂ ਵੱਲੋਂ ਕਈ ਖੋਜ ਪੇਪਰ ਪੇਸ਼ ਕੀਤੇ ਗਏ।

ਇਹ ਕਾਨਫਰੰਸ ਪੀਈਸੀ ਚੰਡੀਗੜ੍ਹ ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਆਈਆਈਟੀ ਰੂੜਕੀ ਦੇ ਡਿਜ਼ਾਇਨ ਵਿਭਾਗ ਅਤੇ ਸੀਐਸਆਈਓ-ਸੀਐਸਆਈਆਰ ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਮਟੇਰੀਅਲਜ਼, ਕੰਪੋਜ਼ਿਟਸ, ਡਿਜ਼ਾਇਨ, ਉਤਪਾਦਨ ਤਕਨਾਲੋਜੀਆਂ, ਰੋਬੋਟਿਕਸ, ਮੈਕੈਟਰੋਨਿਕਸ ਅਤੇ ਆਟੋਮੈਸ਼ਨ, ਅਤੇ ਸਥਾਈ ਸਰਕੁਲਰ ਬਾਇਓ-ਇਕਨਾਮੀ ਵਰਗੇ ਖੋਜ-ਪੇਪਰ ਸ਼ਾਮਲ ਹਨ, ਅਤੇ ਇਸ ਦੇ ਅੰਤਰਰਾਸ਼ਟਰੀ ਪ੍ਰਕਾਸ਼ਨ ਸਹਿਯੋਗੀ ਸਪ੍ਰਿੰਗਰ ਅਤੇ ਸੇਜ ਹਨ।
ਦੇਸ਼-ਵਿਦੇਸ਼ ਤੋਂ 100+ ਹਿੱਸੇਦਾਰਾਂ ਨੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ। ਇਸ ਕਾਨਫਰੰਸ ਦੇ ਮੁੱਖ ਵਕਤਾ ਸਨ ਪ੍ਰੋ. ਐਸ.ਪੀ. ਸਿੰਘ, ਡਾ. ਕਿਰਨ ਗੁਲੀਆ, ਪ੍ਰੋ. ਸੁਨੀਲ ਪਾਂਡੇ ਅਤੇ ਡਾ. ਰਾਹੁਲ ਵੈਸ਼। ਕਾਨਫਰੰਸ ਦੇ ਮੁੱਖ ਆਯੋਜਕ ਹਨ ਪ੍ਰੋ. ਸਰਬਜੀਤ ਸਿੰਘ (ਪੀਈਸੀ, ਚੰਡੀਗੜ੍ਹ) ਅਤੇ ਪ੍ਰੋ. ਐਮ.ਪੀ. ਗਰਗ (ਪੀਈਸੀ, ਚੰਡੀਗੜ੍ਹ)। ਆਈਸੀਡੀਐਮਟੀ ਦੇ ਚੇਅਰਮੈਨ ਅਤੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਹਨ, ਜਦਕਿ ਪ੍ਰੋ. ਪਰਮਿੰਦਰਜੀਤ ਸਿੰਘ (ਕੋ-ਚੇਅਰਮੈਨ, ਆਈਸੀਡੀਐਮਟੀ ਅਤੇ ਪੀਈਸੀ), ਪ੍ਰੋ. ਏ.ਕੇ. ਸ਼ਰਮਾ (ਕੋ-ਚੇਅਰਮੈਨ, ਆਈਸੀਡੀਐਮਟੀ ਅਤੇ ਆਈਆਈਟੀ ਰੂੜਕੀ), ਇੰਜੀਨਿਅਰ ਐਨ.ਐਸ. ਜੱਸਲ (ਕੋ-ਚੇਅਰਮੈਨ, ਸੀਐਸਆਈਓ, ਚੰਡੀਗੜ੍ਹ), ਅਤੇ ਪ੍ਰੋ. ਇੰਦਰਦੀਪ ਸਿੰਘ (ਕੋ-ਚੇਅਰਮੈਨ, ਆਈਸੀਡੀਐਮਟੀ ਅਤੇ ਆਈਆਈਟੀ ਰੂੜਕੀ) ਨੇ ਵੀ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕਾਨਫਰੰਸ ਵਿੱਚ 100 ਤੋਂ ਵੱਧ ਖੋਜ ਪੇਪਰ ਪੇਸ਼ ਕੀਤੇ ਗਏ ਅਤੇ ਪ੍ਰਕਾਸ਼ਿਤ ਹੋਏ।
ਇਹ ਤਿੰਨ ਦਿਨਾਂ ਦਾ ਪ੍ਰੋਗਰਾਮ ਮੁੱਖ ਸੈਸ਼ਨ, ਮੌਖਿਕ ਅਤੇ ਪੋਸਟਰ ਪ੍ਰਸਤੁਤੀਆਂ ਦੇ ਰੂਪ ਵਿੱਚ ਹੋਵੇਗਾ, ਜੋ ਹਾਜ਼ਰੀਨ ਨੂੰ ਨਵੀਨਤਮ ਖੋਜ ਅਤੇ ਅਨੁਕੂਲਤਾ ਸਮਝਣ ਦਾ ਸਮਰੱਥ ਮੌਕਾ ਪ੍ਰਦਾਨ ਕਰੇਗਾ।