ਪੰਜਾਬ ਦੇ ਨੌਜਵਾਨ ਵਧਦੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਬੇਮਿਸਾਲ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ - ਈਸ਼ਰਪ੍ਰੀਤ ਸਿੱਧੂ
ਐਸ ਏ ਐਸ ਨਗਰ, 19 ਮਾਰਚ: ਐਨ ਐਸ ਯੂ ਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਨੌਜਵਾਨ ਵਧਦੀ ਬੇਰੁਜ਼ਗਾਰੀ ਤੋਂ ਲੈ ਕੇ ਨਸ਼ਿਆਂ ਦੇ ਖਤਰੇ ਤੱਕ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਝਿਉਰਹੇੜੀ ਪਿੰਡ ਵਿਖੇ "ਜਾਗੋ ਨੌਜਵਾਨ" ਮੁਹਿੰਮ ਦੀ ਅਗਵਾਈ ਕਰਨ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਹਰ ਨੌਜਵਾਨ ਲਈ ਜਾਗਣ ਅਤੇ ਆਪਣੇ ਭਵਿੱਖ ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਹੈ। ਉਹਨਾਂ ਕਿਹਾ ਕਿ "ਜਾਗੋ ਨੌਜਵਾਨ" ਮੁਹਿੰਮ ਰਾਹੀਂ ਨੌਜਵਾਨਾਂ ਵਿੱਚ ਸਰਗਰਮੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਹ ਲਹਿਰ ਸਿਰਫ ਜਾਗਰੂਕਤਾ ਬਾਰੇ ਨਹੀਂ ਹੈ, ਇਹ ਕਾਰਵਾਈ ਬਾਰੇ ਹੈ। ਐਨ ਐਸ ਯੂ ਆਈ ਜਵਾਬਦੇਹੀ ਅਤੇ ਨਿਆਂ ਦੀ ਮੰਗ ਕਰਨ ਲਈ ਪੰਜਾਬ ਦੇ ਹਰ ਨੌਜਵਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਵੇਗੀ। ਇਕੱਠੇ ਮਿਲ ਕੇ, ਅਸੀਂ ਇਕ ਅਜਿਹਾ ਭਵਿੱਖ ਬਣਾਵਾਂਗੇ ਜਿੱਥੇ ਕਿਸੇ ਵੀ ਨੌਜਵਾਨ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਸਿਰਫ ਕੱਲ੍ਹ ਦੇ ਆਗੂ ਨਹੀਂ ਹਨ, ਉਹ ਅੱਜ ਦੇ ਬਦਲਾਅ ਲਿਆਉਣ ਵਾਲੇ ਹਨ। ਹੁਣ ਕੰਮ ਕਰਨ ਦਾ ਸਮਾਂ ਹੈ ਅਤੇ ਐਨ ਐਸ ਯੂ ਆਈ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਪੰਜਾਬ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਉੱਚੀ ਅਤੇ ਸਪੱਸ਼ਟ ਸੁਣਿਆ ਜਾਵੇ।
ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਕਰਦਿਆਂ ਉਹਨਾਂ ਕਿਹਾ ਕਿ ਬਿਹਤਰ ਰੁਜ਼ਗਾਰ ਦੇ ਮੌਕਿਆਂ ਅਤੇ ਮਿਆਰੀ ਸਿੱਖਿਆ ਦੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਨੌਕਰੀਆਂ ਅਤੇ ਕਿਫਾਇਤੀ ਸਿੱਖਿਆ ਦੇ ਵਾਅਦੇ ਹਵਾ ਹਵਾਈ ਹੀ ਸਾਬਿਤ ਹੋਏ ਹਨ। ਉਹਨਾਂ ਕਿਹਾ ਕਿ ਐਨ ਐਸ ਯੂ ਆਈ ਇਸ ਧੋਖੇ ਨੂੰ ਜਾਰੀ ਨਹੀਂ ਰਹਿਣ ਦੇਵੇਗੀ ਅਤੇ ਅਸੀਂ ਹਰ ਵਿਦਿਆਰਥੀ ਦੇ ਸਿੱਖਿਆ ਦੇ ਅਧਿਕਾਰ ਅਤੇ ਹਰ ਗ੍ਰੈਜੂਏਟ ਦੇ ਰੁਜ਼ਗਾਰ ਦੇ ਅਧਿਕਾਰ ਲਈ ਲੜਾਂਗੇ।