ਮੋਦੀ ਸਰਕਾਰ ਦੀ ਇੱਕ ਦੇਸ਼ ਇੱਕ ਚੋਣ ਦੇ ਮੁੱਦੇ ਨੂੰ ਲੈਕੇ ਸ਼ਹਿਰ ਵਿੱਚ ਮਾਰਚ ਕਰਕੇ ਵਿਰੋਧ ਕੀਤਾ

ਗੜਸ਼ੰਕਰ: ਅੱਜ ਇੱਥੇ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਸਾਥੀ ਅੱਛਰ ਸਿੰਘ ਦੀ ਪ੍ਧਾਨਗੀ ਹੇਠ ਹੋਈ ਇਸ ਮੋਕੇ ਪਾਰਟੀ ਦੇ ਜਿਲਾ ਜਨਰਲ ਸਕੱਤਰ ਗੁਰਨੇਕ ਸਿੰਘ ਭੱਜਲ ਸੂਬਾ ਕਮੇਟੀ ਮੈਬਰ ਦਰਸ਼ਨ ਸਿੰਘ ਮੱਟੂ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਪੰਜਾਬ ਦੀ ਇਸਤਰੀ ਸਭਾ ਦੀ ਆਗੂ ਸ਼ੁਭਾਸ਼ ਮੱਟੂ ਹਰਭਜਨ ਅਟਵਾਲ ਨੀਲਮ ਬੱਡੋਆਣ ਜਿਲਾ ਪ੍ਧਾਨ ਇਸਤਰੀ ਸਭਾ ਸੁਰਿੰਦਰ ਕੋਰ ਚੁੰਬਰ ਦੀ ਅਗਵਾਈ ਮੋਦੀ ਸਰਕਾਰ ਦੀ ਇੱਕ ਦੇਸ਼ ਇੱਕ ਚੋਣ ਦੇ ਮੁਦੇ ਨੂੰ ਲੈ ਕੇ ਸ਼ਹਿਰ ਵਿੱਚ ਮਾਰਚ ਕਰਕੇ ਵਿਰੋਧ ਕੀਤਾ|

 ਆਗੂਅ ਨੇ ਇਸ ਮੋਕੇ ਬੋਲਦਿਆ ਕਿਹਾ ਕਿਹਾ ਕਿ ਇੱਕ ਦੇਸ਼ ਇੱਕ ਚੋਣ ਦਾ ਵਿਰੋਧ ਕਰਦਿਆ ਕਿਹਾ ਕਿ ਸਾਡਾ ਦੇਸ਼ ਬੁਹ ਬੋਲੀਆ ਬੁਹ ਧਰਮਾ ਤੇ ਅਨੇਕਤਾ ਵਿੱਚ ਏਕਤਾ ਵਾਲਾ ਹੈ ਤੇ ਫੇਰ ਵੀ ਇੱਕ ਹੈ ਲੋਕਾ ਦਾ ਸਭਿਆ ਚਾਰ ਮੋਸਮ ਤੇ ਕੰਮਕਾਰ ਵੀ ਅਲੱਗ ਅਲੱਗ ਹੈ| ਇਸ ਦੇਸ਼ ਵਿੱਚ ਇੱਕ ਦੇਸ਼ ਇੱਕ ਚੋਣ ਦਾ ਫੈਸਲਾ ਨਹੀ ਲਾਗੂ ਹੋ ਸਕਦਾ| ਇਹ ਫੈਸਲਾ ਰਾਜਾ ਦੇ ਅਧਿਕਾਰਾ ਤੇ ਹਮਲਾ ਹੈ ਤੇ ਸਵਿਧਾਨ ਘੱਟ ਗਿਣਤੀਆਦ ਤੇ ਵੀ ਹਮਲਾ ਹੈ| ਸਵਿਧਾਨਕ ਢਾਂਚੇ ਨੂੰ ਕਮਜ਼ੋਰ ਕਰਦਾ ਹੈ| ਮੋਦੀ ਸਰਕਾਰ ਜਦੋ ਦੀ ਆਈ ਹੈ ਮਹਿਗਾਈ ਬੇਰੁਜ਼ਗਾਰੀ ਲਗਾਤਾਰ ਵਧੀ ਹੈ| 
ਇਸ ਦੇ ਰਾਜ ਵਿੱਚ ਕਾਰਪੋਰੇਟ ਘਰਾਣੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਗਏ ਹਨ| ਦੇਸ਼ ਦੀ ਕੁਲ ਸੰਪਤੀ ਵਿੱਚੋ 75% ਸੰਪਤੀ ਅੰਡਾਨੀਆ ਅੰਬਾਨੀਆ ਕੋਲ ਜਮਾ ਹੋ ਚੁੱਕੀ ਹੈ ਜੋ ਕਿ ਮੰਦਭਾਗੀ ਗੱਲ ਹੈ| ਮੋਦੀ ਦੀ ਸਰਕਾਰ ਨੇ ਸਰਕਾਰੀ ਅਦਾਰੇ ਕੋਡੀਆ ਦੇ ਭਾਅ ਕਾਰਪੋਰੇਟ ਘਰਾਣਿਆ ਕੋਲ ਵੇਚ ਦਿੱਤੇ ਹਨ ਜਿਸ ਨਾਲ ਸਾਰਾ ਦੇਸ਼ ਇਹਨਾ ਕੋਲ ਠੇਕੇ ਤੇ ਦੇ ਦਿੱਤਾ ਹੈ| ਹੁਣ ਸਾਡੇ ਬੱਚਿਆ ਨੂੰ ਸਰਕਾਰੀ ਨੋਕਰੀਆ ਨਹੀ ਮਿਲਣਗੀਆ| ਇਸ ਲਈ ਸਾਨੂੰ ਸਾਰਿਆ ਨੂੰ ਮੋਦੀ ਸਰਕਾਰ ਵਿਰੁਧ ਤਿੱਖੇ ਸ਼ੰਘਰਸ਼ ਕਰਨੇ ਪੈਣਗੇ| ਇਸ ਮੋਕੇ ਸ਼ੇਰ ਜੰਗ ਬਹਾਦਰ ਸਿੰਘ ਮੋਹਣ ਲਾਲ ਸਤਨਾਮ ਸਿੰਘ ਢਿੱਲੋ ਪਰੇਮ ਰਾਣਾ ਗੁਰਬਖਸ਼ ਕੋਰ ਪਰੇਮ ਸਿੰਘ ਬਲਦੇਵ ਸਤਨੋਰ ਨੇ ਵੀ ਸਬੋਧਨ ਕੀਤਾ|