ਸ੍ਰੀ ਸ੍ਰੀ 108 ਮਹੰਤ ਬਾਬਾ ਮੁਨੀ ਦਾਸ ਜੀ ਪੰਚ ਤੱਤਾਂ 'ਚ ਵਲੀਨ
ਗੜ੍ਹਸ਼ੰਕਰ 7 ਨਵੰਬਰ:- ਮਹਾਨ ਫਕੀਰ ਡੇਰਾ ਖੁਸ਼ੀ ਪਦੀ ਦੇ ਸੰਚਾਲਕ ਸ਼੍ਰੀ ਸ਼੍ਰੀ 1008 ਮਹੰਤ ਬਾਬਾ ਮੁਨੀ ਦਾਸ ਜੀ ਅੱਜ ਆਪਣੀ ਧਾਰਮਿਕ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਚ ਤੱਤਾਂ ਚ ਵਲੀਨ ਹੋ ਗਏ। ਉਹਨਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਆਪਣੇ ਡੇਰੇ ਖੁਸ਼ੀ ਪਦੀ ਵਿਖੇ ਸੰਤ ਸਮਾਜ ਦੀਆਂ ਰਸਮਾਂ ਅਨੁਸਾਰ ਕੀਤਾ ਗਿਆ। ਜਿਸ ਮੌਕੇ ਉਹਨਾਂ ਦੇ ਮੁੱਖ ਸ਼ਿਸ਼ ਮੋਤੀ ਰਾਣਾ ਤੇ ਹੋਰ ਸੇਵਾਦਾਰਾਂ ਨੇ ਮੁੱਖ ਅਗਨੀ ਭੇਟ ਕੀਤੀ।

ਇਸ ਦੌਰਾਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜਿਲਿਆਂ ਤੋਂ ਵੱਡੀ ਗਿਣਤੀ ਚ ਸੰਗਤਾਂ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਕੱਲ ਤੋਂ ਹੀ ਡੇਰੇ ਵਿੱਚ ਪਹੁੰਚ ਗਈਆਂ ਸਨ ਤੇ ਅੱਜ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਲੱਗ ਕੇ ਸੰਗਤਾਂ ਨੇ ਨਮ ਅੱਖਾਂ ਨਾਲ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ।ਉਸ ਤੋਂ ਬਾਅਦ ਅੰਤਿਮ ਸੰਸਕਾਰ ਦੀ ਰਸਮ ਨਿਭਾਈ ਗਈ।
ਇਸ ਮੌਕੇ ਗੱਲ ਕਰਦਿਆਂ ਮੋਤੀ ਰਾਣਾ ਨੇ ਦੱਸਿਆ ਕਿ 9 ਅਕਤੂਬਰ ਨੂੰ ਪਵਿੱਤਰ ਫੁੱਲ ਚੁਗਣ ਦੀ ਰਸਮ ਅਦਾ ਕਰਕੇ ਅਗਲੀਆਂ ਰਸਮਾਂ ਸਬੰਧੀ ਸਮੂਹ ਸੰਤ ਸਮਾਜ ਅਤੇ ਸੰਗਤਾਂ ਤੇ ਸੇਵਾਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਵਿਧੀ ਪੂਰਵਕ ਨਿਭਾਈਆਂ ਜਾਣਗੀਆਂ।