ਮੁਹਾਲੀ ਪੁਲੀਸ ਵੱਲੋਂ ਗਿਰੋਹ ਦੇ 6 ਮੈਂਬਰ ਕਾਬੂ

ਐਸ ਏ ਐਸ ਨਗਰ, 4 ਨਵੰਬਰ — ਮੁਹਾਲੀ ਪੁਲੀਸ ਨੇ ਲੁਟੇਰਿਆਂ ਦੇ ਇੱਕ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਡੀਆਈਜੀ ਰੂਪਨਗਰ ਰੇਂਜ ਨਿਲੰਬਰੀ ਵਿਜੈ ਜਗਦਲੇ ਅਤੇ ਜਿਲਾ ਪੁਲੀਸ ਮੁਖੀ ਦੀਪਕ ਪਾਰਿਕ ਨੇ ਦੱਸਿਆ ਕਿ ਬੀਤੀ ਦੇਰ ਰਾਤ, ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਦੀਪਕ ਅਗਰਵਾਲ ਅਤੇ ਉਸ ਦੀ ਮਹਿਲਾ ਸਾਥਣ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੀ ਥਾਰ ਜੀਪ ਖੋਹਣ ਵਾਲੇ ਮਾਮਲੇ ਨੂੰ ਪੁਲੀਸ ਨੇ ਹੱਲ ਕੀਤਾ ਹੈ।

ਪੁਲੀਸ ਨੇ ਇਸ ਮਾਮਲੇ ਵਿੱਚ ਅਰਜਦੀਪ ਸਿੰਘ ਵਾਸੀ ਬਰਕੰਦੀ ਜਿਲਾ ਬਠਿੰਡਾ, ਜਸਪਾਲ ਸਿੰਘ ਵਾਸੀ ਬਰਕੰਦੀ, ਗੁਰਪ੍ਰੀਤ ਸਿੰਘ ਵਾਸੀ ਚਾਂਦੀਪੁਰ ਮੁਹਾਲੀ, ਵਿਕਰਮ ਸਿੰਘ ਵਾਸੀ ਚਾਂਦੀਪੁਰ ਨੂੰ ਕਾਬੂ ਕੀਤਾ ਹੈ। ਨਾਲ ਹੀ ਦੋ ਹੋਰ ਸਾਥੀਆਂ ਅੰਗਦਜੋਤ ਸਿੰਘ ਵਾਸੀ ਸੈਕਟਰ 35 ਡੀ ਚੰਡੀਗੜ੍ਹ ਅਤੇ ਸਾਇਮਾ ਖਾਨ ਉਰਫ਼ ਖੁਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ।
ਇਹਨਾਂ ਨੇ ਜੀਪ ਖੋਹਣ ਦੀ ਗੱਲ ਕਬੂਲ ਕੀਤੀ ਹੈ। ਪੁਲੀਸ ਨੇ ਮੁਲਜਮਾਂ ਕੋਲੋਂ ਖੋਹ ਕੀਤੀ ਥਾਰ ਜੀਪ, ਆਈ 20 ਕਾਰ, ਇੱਕ ਦੇਸੀ ਕੱਟਾ, ਇਕ ਜਿੰਦਾ ਰੌਂਦ ਅਤੇ ਇਸ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਬਰਾਮਦ ਕੀਤੀ ਹੈ।