ਰਾਮਗੜ੍ਹੀਆ ਸਭਾ ਮੁਹਾਲੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ

ਐਸ ਏ ਐਸ ਨਗਰ, 4 ਨਵੰਬਰ — ਰਾਮਗੜ੍ਹੀਆ ਸਭਾ ਮੁਹਾਲੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਸ਼ੁਰੂਆਤ ਸਭਾ ਦੇ ਪ੍ਰਧਾਨ ਸ੍ਰੀ ਸੂਰਤ ਸਿੰਘ ਕਲਸੀ ਦੀ ਅਗਵਾਈ ਵਿੱਚ ਅਰਦਾਸ ਕਰਕੇ ਹੋਈ।

ਸਭਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਹੁੰਝਣ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਦੀਆਂ ਮੁੱਖ ਸੇਵਾਵਾਂ ਸਭਾ ਦੀ ਧਾਰਮਿਕ ਕਮੇਟੀ ਦੇ ਚੈਅਰਮੈਨ ਮਨਜੀਤ ਸਿੰਘ ਮਾਨ ਵੱਲੋਂ ਨਿਭਾਈਆਂ ਗਈਆਂ। ਪ੍ਰਭਾਤ ਫੇਰੀ ਦੇ ਮੌਕੇ ਤੇ ਹੋਰ ਮੈਂਬਰਾਂ ਦੇ ਨਾਲ ਹਰਚਰਨ ਸਿੰਘ ਗਿੱਲ, ਮੋਹਨ ਸਿੰਘ ਸਭਰਵਾਲ ਅਤੇ ਬਾਕੀ ਸੇਵਾਦਾਰ ਵੀ ਹਾਜ਼ਰ ਸਨ।