ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਸਾਲਾਨਾ ਗੁਰਮਤਿ ਕੈਂਪ 21 ਤੋਂ 23 ਦਸੰਬਰ ਤੱਕ

ਮਾਹਿਲਪੁਰ, (15 ਦਸੰਬਰ) ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵੱਲੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਚਰਨਛੂਹ ਪ੍ਰਾਪਤ ਧਰਤੀ ਇਤਿਹਾਸਿਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਮਤਿ ਕੈਂਪ 21 ਦਸੰਬਰ ਤੋਂ 23 ਦਸੰਬਰ ਤੱਕ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਲਗਵਾਇਆ ਜਾ ਰਿਹਾ ਹੈl

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਹਰਬੰਸ ਸਿੰਘ ਸਰਹਾਲਾ ਪ੍ਰਧਾਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਅਤੇ ਪ੍ਰੋ. ਅਪਿੰਦਰ ਸਿੰਘ ਜਨਰਲ ਸਕੱਤਰ ਕੈਲੇਬੋਰੇਸ਼ਨ ਕੌਂਸਲ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਜਨਰਲ ਸਕੱਤਰ ਸਿੱਖ ਵਿਦਿਅਕ ਕੌਂਸਲ ਖਾਲਸਾ ਕਾਲਜ ਮਾਹਿਲਪੁਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਕੈਪ ਵਿੱਚ ਸ਼ਾਮਿਲ ਬੱਚਿਆਂ ਨੂੰ ਨਿਤਨੇਮ, ਗੁਰਬਾਣੀ ਦਾ ਸ਼ੁੱਧ ਉਚਾਰਨ, ਸਿਮਰਨ ਕਰਨ ਦੀ ਜਾਂਚ ਦੱਸਣਾ, ਕਵਿਤਾ ਉਚਾਰਨ, ਨਾਅਰੇ ਲਿਖਣਾ, ਦਸਤਾਰ ਸਿਖਲਾਈ,ਲੇਖ ਲਿਖਣਾ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਅਤੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ ਦੀ ਕਿਰਪਾਲਤਾ ਕਰਨ ਜੀl