ਦੋਆਬਾ ਸਕੂਲ ਦੋਹਲਰੋਂ ਵਿੱਚ ਮਨਾਇਆ ਦੀਵਾਲੀ ਦਾ ਤਿਉਹਾਰ

ਮਾਹਿਲਪੁਰ, 3 ਨਵੰਬਰ - ਦੋਆਬਾ ਪਬਲਿਕ ਸਕੂਲ, ਦੋਹਲਰੋਂ ਮਾਹਿਲਪੁਰ ਨੇ ਇਸ ਵਾਰ ਦੀਵਾਲੀ ਦਾ ਤਿਉਹਾਰ ਮਨਾਉਣ ਵਿੱਚ ਖਾਸ ਅਨੋਖੀ ਪਹਿਲ ਕੀਤੀ। ਮੈਨੇਜ਼ਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਜੀ ਦੀ ਅਗਵਾਈ ਹੇਠ ਸਕੂਲ ਵੱਲੋਂ “ਗਰੀਨ ਦੀਵਾਲੀ” ਮਿਸ਼ਨ ਨਾਲ ਇਸ ਤਿਉਹਾਰ ਨੂੰ ਸਾਂਝਾ ਕੀਤਾ ਗਿਆ।

ਮਾਹਿਲਪੁਰ, 3 ਨਵੰਬਰ - ਦੋਆਬਾ ਪਬਲਿਕ ਸਕੂਲ, ਦੋਹਲਰੋਂ ਮਾਹਿਲਪੁਰ ਨੇ ਇਸ ਵਾਰ ਦੀਵਾਲੀ ਦਾ ਤਿਉਹਾਰ ਮਨਾਉਣ ਵਿੱਚ ਖਾਸ ਅਨੋਖੀ ਪਹਿਲ ਕੀਤੀ। ਮੈਨੇਜ਼ਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਜੀ ਦੀ ਅਗਵਾਈ ਹੇਠ ਸਕੂਲ ਵੱਲੋਂ “ਗਰੀਨ ਦੀਵਾਲੀ”  ਮਿਸ਼ਨ ਨਾਲ ਇਸ ਤਿਉਹਾਰ ਨੂੰ ਸਾਂਝਾ ਕੀਤਾ ਗਿਆ।
 ਇਸ ਪ੍ਰੋਗਰਾਮ ਦਾ ਮੰਤਵ ਸਿਰਫ ਖੁਸ਼ੀਆਂ ਦਾ ਵੰਡਣਾ ਹੀ ਨਹੀਂ ਸਗੋਂ ਪਰਿਵਰਤਨ ਦਾ ਸੰਦੇਸ਼ ਵੀ ਪਹੁੰਚਾਉਣਾ ਸੀ। ਨਰਸਰੀ ਤੋਂ ਦੂਜੀ ਕਲਾਸ ਦੇ ਨੰਨੇ ਮੁੰਨੇ ਬੱਚਿਆਂ ਨੇ ਖੂਬਸੂਰਤ ਮੋਮਬੱਤੀਆਂ ਨੂੰ ਰੰਗਾਂ ਅਤੇ ਕਲਾ ਨਾਲ ਸਜਾਇਆ। ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਗਰੀਨ ਦੀਵਾਲੀ’ ਦੇ ਸਲੋਗਨ ਦੇ ਨਾਲ ਜਾਗਰੂਕਤਾ ਰੈਲੀ ਕੱਢੀ, ਜਿਸ ਵਿੱਚ ਉਹਨਾਂ ਨੇ ਪਟਾਕਿਆਂ ਦੇ ਦੂਸ਼ਣਕਾਰੀ ਪ੍ਰਭਾਵਾਂ ਬਾਰੇ ਦੱਸਿਆ ਅਤੇ ਸਫਾਈ ਦਾ ਸੰਦੇਸ਼ ਦਿੱਤਾ। 
ਉੱਥੇ ਹੀ ਛੇਵੀਂ ਤੋਂ ਬਾਰਹਵੀਂ ਤੱਕ ਦੇ ਵਿਦਿਆਰਥੀਆਂ ਨੇ ਸਜਾਈ ਦਿਲਕਸ਼ ਰੰਗੋਲੀ ਅਤੇ ਇਸ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਨਾਮਾਂ ਨਾਲ ਨਵਾਜ਼ਿਆ ਗਿਆ। ਪ੍ਰਿੰਸੀਪਲ ਅਰੁਣ ਗੁਪਤਾ ਜੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰਾਂ ਦੁਆਰਾ ਵਿਦਿਆਰਥੀਆਂ ਵਿੱਚ ਚੰਗੇ ਗੁਣਾਂ ਅਤੇ ਸਮਾਜਿਕ ਸਹਿਯੋਗ ਨੂੰ ਉਭਾਰਿਆ ਜਾ ਸਕਦਾ ਹੈ। 
ਇਸ ਮੌਕੇ ਉਤੇ ਬਲਾਈਂਡ ਸਕੂਲ ਬਾਹੋਵਾਲ ਵਲੋਂ ਲਗਾਏ ਮੋਮਬੱਤੀਆਂ ਦੇ ਸਟਾਲ ਵੀ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ, ਜਿੱਥੇ ਬੱਚਿਆਂ ਨੇ ਸਮਾਜਿਕ ਸਹਿਭਾਗ ਦੀ ਮਿਸਾਲ ਪੇਸ਼ ਕਰਦਿਆਂ ਖਰੀਦਦਾਰੀ ਕੀਤੀ। ਮੈਡਮ ਸੁਖਵਿੰਦਰ ਕੌਰ ਗਿੱਲ, ਸ਼ੈਲੀ ਸ਼ਰਮਾਂ, ਵਿਨੈ ਕੁਮਾਰ, ਸੁਹੇਲ ਗਾਂਧੀ, ਦੀਪਿਕਾ, ਪੂਨਮ ਬਾਲਾ, ਸਿੰਮੀ ਸਹੋਤਾ, ਅਮਨਦੀਪ ਕੌਰ, ਸੋਨੀਆ ਵਰਮਾ, ਕਮਲਪ੍ਰੀਤ ਸਿੰਘ ਸਮੇਤ ਸਮੂਹ ਸਟਾਫ ਵੀ ਇਸ ਤਿਉਹਾਰ ਦੇ ਸਮਾਗਮ ਵਿੱਚ ਸ਼ਾਮਲ ਹੋਏ। 
ਸਮੂਹ ਮੈਨੇਜ਼ਮੈਂਟ ਵੱਲੋਂ ਸਟਾਫ ਨੂੰ ਤੋਹਫੇ ਵੰਡੇ ਗਏ ਅਤੇ ਇਹ ਕਾਮਨਾ ਕੀਤੀ ਗਈ ਕਿ ਇਹ ਤਿਉਹਾਰ ਹਰ ਇੱਕ ਲਈ ਖੁਸ਼ੀਆਂ ਅਤੇ ਖੇੜੇ ਲਿਆਵੇ।