ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਅੱਜ ਕਰਨਗੇ ਆਪਣੇ ਨਾਮਜ਼ਦਗੀ ਪੱਤਰ ਦਾਖਲ

ਮਾਹਿਲਪੁਰ, 23 ਅਕਤੂਬਰ - ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਕੁਮਾਰ 24 ਅਕਤੂਬਰ ਦਿਨ ਵੀਰਵਾਰ ਸਵੇਰੇ 9 ਵਜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਸਮੂਹ ਪਾਰਟੀ ਵਰਕਰ ਅਤੇ ਸਮਰਥਕ ਸਮੇਂ ਸਿਰ ਮੁੱਖ ਦਫਤਰ ਚੱਬੇਵਾਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ।

ਮਾਹਿਲਪੁਰ, 23 ਅਕਤੂਬਰ - ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਕੁਮਾਰ 24 ਅਕਤੂਬਰ ਦਿਨ ਵੀਰਵਾਰ ਸਵੇਰੇ 9 ਵਜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਸਮੂਹ ਪਾਰਟੀ ਵਰਕਰ ਅਤੇ ਸਮਰਥਕ ਸਮੇਂ ਸਿਰ ਮੁੱਖ ਦਫਤਰ ਚੱਬੇਵਾਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਵਿਪਨ ਕੁਮਾਰ ਪਚਨੰਗਲ ਨੇ ਦੱਸਿਆ ਕਿ ਡਾਕਟਰ ਈਸ਼ਾਂਕ ਐਮ.ਡੀ. ਸਪੁੱਤਰ ਡਾਕਟਰ ਰਾਜ ਕੁਮਾਰ ਮੈਂਬਰ ਪਾਰਲੀਮੈਂਟ ਦੇ ਨਾਮਜ਼ਦਗੀ ਪੱਤਰ ਭਰਨ ਮੌਕੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਪਹੁੰਚਣ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਡਾਕਟਰ ਈਸ਼ਾਕ  ਦੀ ਜਿੱਤ ਯਕੀਨੀ ਹੈ। ਇਲਾਕੇ ਦੇ ਵੋਟਰ ਡਾਕਟਰ ਰਾਜ ਕੁਮਾਰ ਮੈਂਬਰ ਪਾਰਲੀਮੈਂਟ ਵੱਲੋ ਇਲਾਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹਨ। ਇਲਾਕੇ ਦੇ ਵੋਟਰ ਡਾਕਟਰ ਇਸ਼ਾਕ ਤੋਂ ਵੀ ਇਹ ਆਸ ਰੱਖ ਰਹੇ ਹਨ ਕਿ ਉਹ ਵੀ ਆਪਣੇ ਪਿਤਾ ਜੀ ਵਾਂਗ ਇਸ ਹਲਕੇ ਦੀ ਸੇਵਾ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ। ਉਹਨਾਂ ਕਿਹਾ ਕਿ ਡਾਕਟਰ ਇਸ਼ਾਕ ਇਕ ਪੜੇ- ਲਿਖੇ ਉਮੀਦਵਾਰ ਹਨ ਅਤੇ ਉਨਾਂ ਦੇ ਦਿਲ ਅੰਦਰ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਇੱਕ ਜਜ਼ਬਾ ਹੈ। ਪਿਛਲੇ ਸਮੇਂ ਤੋਂ ਇਲਾਕੇ ਦੇ ਵੋਟਰਾਂ ਦਾ ਵੀ ਉਨਾਂ ਨੂੰ ਭਰਪੂਰ ਸਹਿਯੋਗ ਮਿਲਿਆ ਹੈ। ਡਾਕਟਰ ਵਿਪਨ ਕੁਮਾਰ ਪਚਨੰਗਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਕ ਦੀ ਜਿੱਤ ਯਕੀਨੀ ਹੈ।