ਗਾਇਕ ਦੇਸ ਰਾਜ ਬਾਲੀ ਦਾ ਧਾਰਮਿਕ ਗੀਤ ‘ਆਇਓ ਗੁਰੂ ਰਵਿਦਾਸ ਜੀ’ ਰਿਲੀਜ਼

ਨਵਾਂਸ਼ਹਿਰ, 6 ਫ਼ਰਵਰੀ- ਸ਼ਾਇਰ ਅਤੇ ਗਾਇਕ ਦੇਸ ਰਾਜ ਬਾਲੀ ਦੀ ਸੁਰੀਲੀ ਆਵਾਜ਼ ’ਚ ਗਾਇਆ ਧਾਰਮਿਕ ਗੀਤ ‘ਆਇਓ ਗੁਰੂ ਰਵਿਦਾਸ ਜੀ..’ ਨੂੰ ਰਿਲੀਜ਼ ਕੀਤਾ ਗਿਆ। ਪ੍ਰੋਡਿਊਸਰ ਬਿੱਲ ਬਸਰਾ ਦੀ ਅਗਵਾਈ ’ਚ ਇਸ ਗੀਤ ਨੂੰ ਆਰ ਐਮ-2 ਅਤੇ ਮੇਲਾ ਇੰਟਰਟੇਨਰਜ਼ ਵਲੋਂ ਸਾਂਝੇ ਰੂਪ ’ਚ ਤਿਆਰ ਕੀਤਾ ਗਿਆ ਹੈ। ਇਹ ਰਿਲੀਜ਼ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਵਲੋਂ ਨਿਭਾਈ ਗਈ। ਉਹਨਾਂ ਕਿਹਾ ਕਿ ਮਹਾਂਪੁਰਸ਼ਾਂ ਦੀ ਉਪਮਾਂ ਅਤੇ ਉਹਨਾਂ ਦੇ ਮਿਸ਼ਨ ਦਾ ਪ੍ਰਚਾਰ ਪਸਾਰ ਕਰਦੇ ਗੀਤਾਂ ਨਾਲ ਸਮਾਜ ’ਚ ਚੇਤਨਾ ਪੈਦਾ ਹੁੰਦੀ ਹੈ।

ਇਸ ਮੌਕੇ ਸ਼ਾਮਲ ਨਵਜੋਤ ਸਾਹਿਤ ਸੰਸਥਾ ਰਜਿ. ਔਡ਼ ਦੇ ਪ੍ਰਧਾਨ ਸੁਰਜੀਤ ਮਜਾਰੀ, ਸ਼੍ਰੀ ਗੁਰੂ ਰਵਿਦਾਸ ਵੈੱਲਫ਼ੇਅਰ ਸੁਸਾਇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਸਤਪਾਲ ਸਾਹਲੋਂ, ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਮੀਤ ਪ੍ਰਧਾਨ ਦਵਿੰਦਰ ਬੇਗ਼ਮਪੁਰੀ ਨੇ ਗਾਇਕ ਦੇਸ ਰਾਜ ਬਾਲੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਇਸ ਗੀਤ ਦੀ ਵਿਲੱਖਣਤਾ ਜਾਣਨ ਲਈ ਸਰੋਤਿਆਂ ਨੂੰ ਇਸ ਗੀਤ ਪ੍ਰਤੀ ਉਤਸ਼ਹਿਤ ਮਾਹੌਲ ਸਿਰਜਨ ਦੀ ਅਪੀਲ ਵੀ ਕੀਤੀ।
       ਗਾਇਕ ਦੇਸ ਰਾਜ ਬਾਲੀ ਨੇ ਦੱਸਿਆ ਕਿ ਇਸ ਗੀਤ ਨੂੰ ਇਸ ਦੇ ਲੋਡ਼ੀਦੇ ਵਾਤਾਰਵਰਣ ਅਤੇ ਥਾਵਾਂ ’ਤੇ ਹੀ ਫ਼ਿਲਮਾਇਆ ਗਿਆ ਹੈ। ਦੱਸਣਯੋਗ ਹੈ ਕਿ ਰਾਜ ਦਦਰਾਲ ਦੀ ਪੇਸ਼ਕਸ਼ ਵਾਲੇ ਇਸ ਗੀਤ ਨੂੰ ਵੀਡੀਓ ਡਾਇਰੈਕਟਰ ਵਾਸਦੇਵ ਪ੍ਰਦੇਸੀ, ਸੰਗੀਤਕਾਰ ਐਮ ਕੇ ਵੀ ਬੀਟ ਅਤੇ ਸਹਿਯੋਗੀ ਵਿਵੇਕ ਬਾਲੀ, ਆਕਾਰਸ਼ ਬਾਲੀ, ਮਾਨਵ ਬਾਲੀ, ਸੋਮਾ ਬਾਲੀ ਦਾ ਨਿੱਘਾ ਸਹਿਯੋਗ ਰਿਹਾ ਹੈ।