ਮਜ਼ਦੂਰ ਆਗੂ ਨੂੰ ਧੱਕੇ ਮਾਰਨ ਵਾਲੇ ਐਸ ਐਚ ਓ ਸਮਾਲਸਰ ਦਿਲਬਾਗ ਸਿੰਘ ਖਿਲਾਫ ਜਥੇਬੰਦੀਆ ਦਾ ਵਫਦ ਐਸਐਸਪੀ ਹੈਡਕੁਆਰਟਰ ਨੂੰ ਮਿਲਿਆ
ਮੋਗਾ - ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਬੁੱਘੀਪੁਰਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਕਿਹਾ ਟੈਪੂ ਚਾਲਕ ਜਗਦੀਸ਼ ਸਿੰਘ ਉਰਫ ਬਿੱਟੂ ਵੈਰੋਕੇ ਦੀਆ ਲੱਤਾ ਬਾਹਾਂ ਤੋੜਨ ਵਾਲਿਆ ਸ਼ਰਾਰਤੀ ਅਨਸਰਾ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਜੱਥੇਬੰਦੀਆ ਸਮਾਲਸਰ ਵਿਖੇ ਸਾਂਤ ਮਈ ਰੋਸ ਪ੍ਰਦਰਸ਼ਨ ਕਰ ਰਹੀਆ ਸੀ ਥਾਣਾ ਮੁਖੀ ਦਿਲਬਾਗ ਸਿੰਘ ਸਮਾਲਸਰ ਥਾਣੇ ਵਿੱਚੋ ਨਿਕਲਿਆ ਤੇ ਧਰਨਾਕਾਰੀਆ ਨੂੰ ਧਮਕਾਉਣ ਲੱਗਿਆ|

ਜਿਸ ਵਿੱਚ ਪੇਂਡੂ ਮਜਦੂਰ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ ਦੇ ਗਲ ਵਿੱਚ ਹੱਥ ਪਾਇਆ ਅਤੇ ਧਰਨਾਕਾਰੀਆਂ ਦੀ ਖਿੱਚ ਧੂਹ ਕੀਤੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੇ ਖਿਲਾਫ ਅੱਜ ਸੀਨੀਅਰ ਪੁਲਿਸ ਕਪਤਾਨ ਮੋਗਾ ਨੂੰ ਥਾਣਾ ਸਮਾਲਸਰ ਦੇ ਮੁਖੀ ਦਿਲਬਾਗ ਸਿੰਘ ਖਿਲਾਫ ਦਰਖਾਸਤ ਦਰਜ ਕਰਵਾਈ ਅਤੇ ਐਸ ਪੀ ਗੁਰਸ਼ਰਨਜੀਤ ਸਿੰਘ ਸੰਧੂ ਨਾਲ ਮੀਟਿੰਗ ਵੀ ਕੀਤੀ।ਜਿਸ ਵਿੱਚ ਉਹਨਾ ਨੇ ਇਨਸਾਫ ਦਿਵਾਉਣ ਦੀ ਗੱਲ ਕੀਤੀ।
ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂਕੇ ਕਿ ਨੇ ਕਿਹਾ ਕਿ ਪੁਲਿਸ ਤੋ ਲੋਕਾ ਨੂੰ ਇਨਸਾਫ ਦੀ ਝਾਕ ਹੁੰਦੀ ਹੈ ਪਰੰਤੂ ਜਦੋ ਪੁਲਿਸ ਹੀ ਸਿਆਸਤਦਾਨਾ ਦੀ ਕਠਪੁਤਲੀ ਬਣ ਜਾਵੇ ਫਿਰ ਇਨਸਾਫ ਦੀ ਮੰਗ ਲੋਕ ਕਿਸ ਤੋਂ ਕਰਨ। ਥਾਣਾ ਸਮਾਲਸਰ ਦੇ ਮੁਖੀ ਦਿਲਬਾਗ ਸਿੰਘ ਵੱਲੋ ਸਿਆਸੀ ਦਬਾਅ ਤੋ ਬਾਅਦ ਲਿਆ ਫੈਸਲਾ ਜੋ ਲੋਕ ਆਗੂਆ ਦੇ ਗਲ ਪਿਆ ਖਿਚ ਧੂਹ ਕੀਤੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋ ਸਾਫ ਪਤਾ ਲੱਗਦਾ ਹੈ ਪੁਲਿਸ ਵੀ ਸਿਆਸੀ ਹੱਥਾ ਵਿੱਚ ਖੇਡ ਰਹੀ ਜਦੋ ਇਨਸਾਫ ਨਹੀ ਮਿਲਦਾ ਤਾ ਮਜਬੂਰਨ ਲੋਕ ਧਰਨੇ-ਪ੍ਰਦਰਸ਼ਨ ਕਰਨ ਵਾਸਤੇ ਮਜਬੂਰ ਹੁੰਦੇ ਹਨ।
ਅੱਜ ਕਿਸਾਨ ਮਜ਼ਦੂਰ ਨੌਜਵਾਨ ਜਥੇਬੰਦੀਆਂ ਵੱਲੋਂ ਥਾਣਾ ਮੁਖੀ ਸਮਾਲਸਰ ਦਿਲਬਾਗ ਸਿੰਘ ਦੀ ਬਰਖਾਸਤ ਦੀ ਮੰਗ ਨੂੰ ਲੈ ਕੇ ਅਤੇ ਮਜ਼ਦੂਰ ਆਗੂ ਮੰਗਾ ਸਿੰਘ ਵੈਰੋਕੇ ਨੂੰ ਧੱਕਾ ਮੁੱਕੀ ਕਰਕੇ ਖਿੱਚ ਧੂਹ ਕਰਨ ਵਾਲੇ ਐਸ ਐਚ ਓ ਸਮਾਲਸਰ ਖਿਲਾਫ ਐਸਸੀ ਐਸਟੀ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜੇਕਰ ਪ੍ਰਸ਼ਾਸਨ ਵੱਲੋਂ ਥਾਣਾ ਮੁਖੀ ਦਿਲਬਾਗ ਸਿੰਘ ਖਿਲਾਫ ਕੋਈ ਪੁਖਤਾ ਕਾਰਵਾਈ ਨਾ ਕੀਤੀ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਉਪਰੰਤ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਜਰਨਲ ਸਕੱਤਰ ਚਮਕੌਰ ਸਿੰਘ ਰੋਡੇ ,ਹਰਬੰਸ ਸਿੰਘ ਰੋਡੇ ,ਨਿਰਭੈ ਸਿੰਘ ਰੋਡੇ ,ਟੈਪੂ ਯੂਨੀਅਨ ਦੇ ਆਗੂ ਕੁਲਦੀਪ ਡੇਮਰੂ, ਜਸਮੇਲ ਸਿੰਘ ਰਾਜੇਆਣਾ ਮੋਹਣ ਸਿੰਘ ਡਾਲਾ ਗੁਰਪ੍ਰੀਤ ਸਿੰਘ ਰੋਡੇ ਆਦਿ ਹਾਜ਼ਰ ਸਨ।