
ਕੁਲ ਹਿੰਦ ਕਿਸਾਨ ਸਭਾ ਵਲੋਂ ਗੜ੍ਹਸ਼ੰਕਰ ਦਾਣਾਂ ਮੰਡੀ ਵਿਖੇ ਝੋਨੇ ਦੀ ਖਰੀਦ ਕਰਵਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ
ਗੜ੍ਹਸ਼ੰਕਰ - ਅੱਜ ਕੁੱਲ ਹਿੰਦ ਕਿਸਾਨ ਸਭਾ ਵਲੋ ਗੜਸ਼ੰਕਰ ਦਾਣਾ ਮੰਡੀ ਵਿਖੇ ਕਿਸਾਨਾਂ ਦਾ 7ਦਿਨ ਤੋ ਨਾ ਖ਼ਰੀਦੇ ਜਾ ਰਹੇ ਝੋਨੇ ਦੀ ਖ਼ਰੀਦ ਕਰਵਾਉਣ ਲਈ ਸੇਕੜੇ ਕਿਸਾਨ ਇਕੱਠੇ ਹੋ ਕੇ ਸੇਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਗਏ ਜਿਸਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ, ਸੁਬਾਈ ਸਕੱਤਰ ਦਰਸ਼ਨ ਸਿੰਘ ਮੱਟੂ, ਚੌਧਰੀ ਅੱਛਰ ਬਿਲ, ਬੀਬੀ ਸੁਬਾਸ਼ ਮੱਟੂ ਨੇ, ਬੋਲਦੇ ਹੋਏ
ਗੜ੍ਹਸ਼ੰਕਰ - ਅੱਜ ਕੁੱਲ ਹਿੰਦ ਕਿਸਾਨ ਸਭਾ ਵਲੋ ਗੜਸ਼ੰਕਰ ਦਾਣਾ ਮੰਡੀ ਵਿਖੇ ਕਿਸਾਨਾਂ ਦਾ 7ਦਿਨ ਤੋ ਨਾ ਖ਼ਰੀਦੇ ਜਾ ਰਹੇ ਝੋਨੇ ਦੀ ਖ਼ਰੀਦ ਕਰਵਾਉਣ ਲਈ ਸੇਕੜੇ ਕਿਸਾਨ ਇਕੱਠੇ ਹੋ ਕੇ ਸੇਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਗਏ ਜਿਸਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ, ਸੁਬਾਈ ਸਕੱਤਰ ਦਰਸ਼ਨ ਸਿੰਘ ਮੱਟੂ, ਚੌਧਰੀ ਅੱਛਰ ਬਿਲ, ਬੀਬੀ ਸੁਬਾਸ਼ ਮੱਟੂ ਨੇ, ਬੋਲਦੇ ਹੋਏ ਕਿਹਾ ਕਿ ਜਿਹੜੀਆ ਕਿਸਾਨ, ਆੜਤੀ, ਲੇਵਰ ਤੇ ਖ਼ਰੀਦ ਇੰਸਪੈਕਟਰ, ਸ਼ੈਲਰ ਮਾਲਕ ਸਾਰੇ ਹੜਤਾਲ ਤੇ ਹਨ ਇਹਨਾ ਦੀਆ ਮੰਗਾਂ ਮੰਨ ਕੇ ਝੋਨੇ ਦੀ ਖ੍ਰੀਦ ਸ਼ੁਰੂ ਕੀਤੀ ਜਾਵੇ!
ਇੱਕ ਪਾਸੇ ਸਰਕਾਰ ਕਹਿੰਦੀ ਅਸੀ ਮੰਡੀਆ ਚੋ ਦਾਣਾ ਦਾਣਾ ਖਰੀਦਾਗੇ, ਸਰਕਾਰੀ ਖਰੀਦ 1 ਤਾਰੀਕ ਤੋ ਸ਼ੁਰੂ ਹੈ ਪਰ ਅੱਜ 7 ਦਿਨ ਹੋ ਗਏ ਲੋਕ ਮੰਡੀਆ ਚ ਰੁਲ਼ ਰਹੇ ਨੇ। ਤੇ ਆਪਣੀ ਫ਼ਸਲ ਦੀ ਰਾਖੀ ਕਰ ਰਹੇ ਹਨ! ਮੀਹ ਤੇ ਮਾੜੇ ਮੌਸਮ ਕਾਰਨ ਝੋਨੇ ਦੀ ਫ਼ਸਲ ਮੰਡੀਆ ਚ ਪਈ ਖਰਾਬ ਹੋ ਰਹੀ ਹੈ! ਜੇਕਰ ਸਰਕਾਰ ਨੇ ਜਲਦ ਖ੍ਰੀਦ ਸ਼ੁਰੂ ਨਾ ਕੀਤੀ ਤਾ ਸੰਯੁਕਤ ਕਿਸਾਨ ਮੋਰਚੇ ਦੀਆ ਜਥੇਬੰਦੀਆ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਕੀਤੇ ਜਾਣਗੇ!
ਇਸ ਮੌਕੇ ਬਕਸ਼ੀਸ਼ ਸਿੰਘ, ਪ੍ਰੇਮ ਰਾਣਾ, ਸਤਨਾਮ ਸਿੰਘ ਭੱਜਲ, ਰਜਿੰਦਰ ਭੱਜਲ, ਨਰਿੰਦਰ ਭੱਜਲ, ਯੁਜਾਰ ਸਿੰਘ, ਗੁਰਦੇਵ ਸਿੰਘ, ਬਾਲਾ ਸਿੰਘ, ਗੋਲਡੀ ਗੋਲੀਆ, ਜਿੰਦਾ ਭੱਜਲ, ਸਾਬਾ ਭੱਜਲ, ਕਾਲੂ ਭੱਜਲ, ਕੀਰਤ ਭੱਜਲ, ਪਰਦੀਪ ਭੱਜਲ, ਇੰਦਰਜੀਤ ਭੱਜਲ, ਜੱਸਾ ਭੱਜਲ, ਗੁਪਾਲ ਥਾਂਦੀ ਤੇ ਹੋਰ ਬਹੁਤ ਸਾਰੇ ਸਾਥੀ ਹਾਜਰ ਸਨ!
