ਨਗਰ ਨਿਗਮ ਹੁਸ਼ਿਆਰਪੁਰ ਨੇ ਸਾਲ 2025-2026 ਲਈ ਕੁੱਲ 7752.00 ਲੱਖ ਰੁਪਏ ਦਾ ਬਜਟ ਪਾਸ ਕੀਤਾ

ਹੁਸ਼ਿਆਰਪੁਰ- ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਬਜਟ ਸੰਬੰਧੀ ਸਪੈਸ਼ਲ ਮੀਟਿੰਗ ਕੀਤੀ ਗਈ। ਜਿਸ ਵਿਚ ਬ੍ਰਹਮ ਸ਼ੰਕਰ ਮਾਨਯੋਗ ਐਮ.ਐਲ.ਏ ਹੁਸ਼ਿਆਰਪੁਰ, ਡਾ: ਅਮਨਦੀਪ ਕੌਰ ਪੀ.ਸੀ.ਐਸ ਕਮਿਸ਼ਨਰ, ਪਰਵੀਨ ਲਤਾ ਸੈਣੀ ਸੀਨੀਅਰ ਡਿਪਟੀ ਮੇਅਰ, ਰਣਜੀਤਾ ਚੌਧਰੀ ਡਿਪਟੀ ਮੇਅਰ, ਜਸਪਾਲ ਚੇਚੀ ਚੇਅਰਮੈਨ ਮਾਰਕੀਟ ਕਮੇਟੀ, ਨਾਲ ਸੰਬੰਧਿਤ ਅਤੇ ਹੋਰ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ।

ਵੱਖ ਵੱਖ ਮਿਊਂਸਪਲ ਕੌਂਸਲਰਾਂ ਵਲੋਂ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ। ਜਿਸ ਉਪਰੰਤ ਬਜਟ ਦੇ ਹਰੇਕ ਮੱਦ ਜਿਵੇਂ ਕਿ ਆਮਦਨ ਖਰਚਿਆ, ਅਚਨਚੇਤੀ ਖਰਚਿਆ ਅਤੇ ਵਿਕਾਸ ਦੇ ਕੰਮਾਂ ਤੇ ਆਉਣ ਵਾਲੇ ਖਰਚਿਆ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਵਿਕਾਸ ਦੇ ਕੰਮਾਂ ਤੇ ਖਰਚੇ ਦਾ ਉਪਬੰਧ ਜਿਆਦਾ ਰੱਖਣ ਤੇ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਕੁੱਲ 1671.34 ਲੱਖ ਰੁਪਏ ਦੇ ਵਿਕਾਸ ਕੰਮਾਂ ਤੇ ਖਰਚ ਕਰਨਾ ਪ੍ਰਵਾਨ ਕੀਤਾ ਗਿਆ। 
ਪਾਰਕਾਂ ਦੀ ਮੈਨਟੀਨੈਂਸ ਲਈ 12 ਲੱਖ ਰੁਪਏ ਪਾਸ ਕੀਤਾ ਗਿਆ। ਉੱਥੇ ਗਾਊਸ਼ਾਲਾ ਅਤੇ ਅਵਾਰਾ ਪਸ਼ੂਆ ਦੀ ਸਾਂਭ ਸੰਭਾਂਲ ਲਈ 1 ਕਰੋੜ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ, ਪਬਲਿਕ ਟੁਆਇਲਟਜ ਦੀ ਸਾਂਭ ਸੰਭਾਂਲ ਲਈ 18 ਲੱਖ ਰੁਪਏ ਪ੍ਰਵਾਨ ਕੀਤਾ ਗਿਆ।  ਇਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਅਤੇ ਹੋਰ ਖਰਚ ਮਾਮਲਿਆ ਸਬੰਧੀ ਵਿੱਤੀ ਸਾਲ 2025-26 ਲਈ ਕੁੱਲ 7752.00 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਮਿਤੀ 11.03.2025 ਨੂੰ ਬਜਟ ਮੀਟਿੰਗ ਉਪਰੰਤ ਬਾਅਦ ਦੁਪਹਿਰ 01:00 ਵਜੇ ਹਾਊਸ ਦੀ ਸਧਾਰਣ ਮੀਟਿੰਗ ਕੀਤੀ ਗਈ, ਜਿਸ ਵਿਚ ਜਿੱਥੇ ਨਗਰ ਨਿਗਮ ਦੇ ਵੱਖ ਵੱਖ ਅਧਿਕਾਰੀਆਂ ਵਲੋਂ ਭਾਗ ਲਿਆ ਗਿਆ।
 ਇਸ ਮੀਟਿੰਗ ਵਿਚ ਵੀ ਹੁਸ਼ਿਆਰਪੁਰ ਸ਼ਹਿਰ ਦੇ ਸਮੁੱਚੇ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਜਿਸ ਵਿਚ ਸਮੁੱਚੇ ਸ਼ਹਿਰ ਦਾ ਵਿਕਾਸ ਦੇ ਕੰਮਾਂ ਲਈ ਕੁੱਲ 34.41 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ। ਸ਼ਹਿਰ ਨੂੰ ਹਨੇਰੇ ਵਿਚੋਂ ਬਾਹਰ ਕੱਢਣ ਲਈ ਦਫਤਰ ਵਲੋਂ ਬਲੈਕ ਸਪੋਟਾਂ ਦੀ ਪਛਾਣ ਕੀਤੀ ਗਈ। ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਸਟਰੀਟ ਲਾਈਟਾਂ ਲਗਾਉਣ ਲਈ 7.00 ਕਰੋੜ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ।
 ਨਵੇਂ ਟਿਊਬਵੈਲ ਲਗਾਉਣ, ਟਿਊਬਵੈਲ ਰੀਬੋਰ ਕਰਨ ਅਤੇ ਟਿਊਬਵੈਲ ਰਿਪੇਅਰ ਲਈ ਕੁੱਲ 5.00 ਕਰੋੜ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ। ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਦੀ ਸਫਾਈ ਅਤੇ ਸਵੱਛਤਾ ਦੇ ਮੱਦੇਨਜਰ ਨਵੇਂ ਖਰੀਦੇ ਗਏ ਟਾਟਾ ਏਸ ਲਈ ਨਿਯੁਕਤ ਕੀਤੇ ਗਏ ਹੈਲਪਰਾ ਲਈ  ਕੁੱਲ 48.91 ਲੱਖ ਰੁਪਏ ਖਰਚਾ ਪ੍ਰਵਾਨ ਕੀਤਾ ਗਿਆ ਹੈ।