
ਸਤਿਗੁਰੂ ਨਿਰੰਜਨ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ 8ਵਾਂ ਵਾਂ ਖੂਨਦਾਨ ਕੈਂਪ 6 ਅਕਤੂਬਰ ਦਿਨ ਐਤਵਾਰ ਨੂੰ
ਮਾਹਿਲਪੁਰ, 27 ਸਤੰਬਰ - ਸਤਿਗੁਰੂ ਨਿਰੰਜਨ ਦਾਸ ਟਰੱਸਟ ਪਿੰਡ ਜੰਡੋਲੀ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਜੰਡੋਲੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੰਡੋਲੀ ਵਿਖੇ 6 ਅਕਤੂਬਰ ਦਿਨ ਐਤਵਾਰ ਨੂੰ ਸਾਹਿਲ ਕਲੀਨਿਕ ਤੇ ਲਬੋਰਟਰੀ ਵਿਖੇ 8ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਮਾਹਿਲਪੁਰ, 27 ਸਤੰਬਰ - ਸਤਿਗੁਰੂ ਨਿਰੰਜਨ ਦਾਸ ਟਰੱਸਟ ਪਿੰਡ ਜੰਡੋਲੀ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਜੰਡੋਲੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੰਡੋਲੀ ਵਿਖੇ 6 ਅਕਤੂਬਰ ਦਿਨ ਐਤਵਾਰ ਨੂੰ ਸਾਹਿਲ ਕਲੀਨਿਕ ਤੇ ਲਬੋਰਟਰੀ ਵਿਖੇ 8ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਖੂਨਦਾਨ ਕਰਨ ਨਾਲ ਲੋੜ ਵੇਲੇ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਹਰ ਵਿਅਕਤੀ ਨੂੰ ਖੂਨਦਾਨ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
