ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਨਵਾਂਸਹਿਰ ਵਿਚ ਜਿਲ੍ਹਾ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਹੋਈ।

ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਨਵਾਂਸਹਿਰ ਵਿਚ ਜਿਲ੍ਹਾ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਹੋਈ। ਜਿਸ ਵਿਚ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਜਨਰਲ ਸਕੱਤਰ ਪੰਜਾਬ ਡਾਕਟਰ ਹਰਿਕ੍ਰਿਸ਼ਨ ਬੰਗਾ ਜੀ, ਦਰਸ਼ਨ ਦਰਦੀ ਸਲਾਹਕਾਰ ਪੰਜਾਬ ਉਚੇਚੇ ਤੌਰ ਤੇ ਹਾਜਿਰ ਹੋਏ।

ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਨਵਾਂਸਹਿਰ  ਵਿਚ  ਜਿਲ੍ਹਾ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਹੋਈ। ਜਿਸ ਵਿਚ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਜਨਰਲ ਸਕੱਤਰ ਪੰਜਾਬ ਡਾਕਟਰ ਹਰਿਕ੍ਰਿਸ਼ਨ  ਬੰਗਾ ਜੀ, ਦਰਸ਼ਨ ਦਰਦੀ ਸਲਾਹਕਾਰ ਪੰਜਾਬ ਉਚੇਚੇ ਤੌਰ ਤੇ ਹਾਜਿਰ ਹੋਏ।
ਇਸ ਮੌਕੇ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿਚ ਮਨਮੋਹਣ ਸਿੰਘ ਗੁਲਾਟੀ ਨੂੰ ਜਿਲ੍ਹਾ ਚੇਅਰਮੈਨ, ਬਹਾਦੁਰ ਚੰਦ ਅਰੋੜਾ, ਜਿਲ੍ਹਾ ਪ੍ਰਧਾਨ, ਐਡਵੋਕੇਟ ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ,ਕਿਰਨ ਬਾਲਾ ਬੰਗਾ ਜਨਰਲ ਸਕੱਤਰ, ਵੀਨਾ ਰਾਣੀ ਨੂੰ ਜੁਆਇੰਟ ਸਕੱਤਰ, ਸ਼ਾਮਾ ਮਲਹਣ ਸਲਾਹਕਾਰ, ਡਾਕਟਰ ਮਲਕੀਤ ਕੌਰ ਜੰਡੀ  ਮੀਡੀਆ ਸਲਾਹਕਾਰ,ਵਾਸੁਦੇਵ ਪਰਦੇਸੀ ਪ੍ਰੈਸ ਸਕਤੱਰ, ਪ੍ਰਵੀਨ ਕੁਮਾਰ, ਸਤਨਾਮ ਸਿੰਘ, ਵਰਿਆਮ ਸਿੰਘ, ਟਾਹਲੀ  ਨੂੰ ਮੈਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਹਾਜਿਰ ਸਤੀਸ਼ ਕੁਮਾਰ ਸੋਨੀ ਸੰਸਥਾਪਕ ਪ੍ਰਧਾਨ ਨੇ ਚੁਣੀ ਹੋਈ ਟੀਮ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਸਮਾਜਸੇਵੀ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਉਮੀਦ ਜਾਹਿਰ ਕੀਤੀ।
ਡਾਕਟਰ ਹਰਿਕ੍ਰਿਸ਼ਨ ਜਨਰਲ ਸਕੱਤਰ ਪੰਜਾਬ ਨੇ ਕਿਹਾ ਸਾਡੀ ਸੁਸਾਇਟੀ ਵਲੋ ਜੋ ਮੁਹਿੰਮ ਧਰਤੀ ਬਚਾਓ ਬੇਟੀ ਬਚਾਓ ਚਲਾਈ ਹੋਈ ਹੈ ਸਾਡੀ ਚੁਣੀ ਹੋਈ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੀ ਇਕਾਈ ਇਸ ਨੂੰ ਅੱਗੇ ਵਧਾਉਣ ਚ ਪ੍ਰਮੁੱਖ ਰੋਲ ਅਦਾ ਕਰੇਗੀ। ਚੇਅਰਮੈਨ  ਮਨਮੋਹਨ ਸਿੰਘ ਗੁਲਾਟੀ ਨੇ ਕਿਹਾ ਕਿਹਾ ਅੱਜ ਬੇਟੀਆਂ ਨੂੰ ਬਚਾਉਣਾ ਸਮੇਂ ਦੀ ਮੰਗ ਹੈ, ਆਦਰਸ਼ ਸੌਸ਼ਲ਼ ਵੈਲਫ਼ੇਅਰ ਸੁਸਾਇਟੀ  ਪੰਜਾਬ ਵਲੋਂ ਬੇਟੀ ਬਚਾਓ ਧਰਤੀ  ਮੁਹਿੰਮ  ਸਮਾਜ ਨੂੰ ਨਵੀਂ ਸੇਧ ਦੇ ਰਹੀ ਹੈ। ਐਡਵੋਕੇਟ ਜਸਪ੍ਰੀਤ ਬਾਜਵਾ ਨੇ ਆਏ ਹੋਏ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸੁਸਾਇਟੀ ਵਲੋ ਕੀਤੇ ਜਾਣ ਵਾਲੇ ਸਮਾਜ ਸੇਵੀ  ਕੰਮਾਂ ਵਿਚ ਵਧ ਚੜ੍ਹ ਕੇ ਭਾਗ ਲੈਣ ਦਾ ਭਰੋਸਾ ਦਿਵਾਇਆl 
ਹੋਰਨਾਂ ਤੋਂ ਇਲਾਵਾ ਇਸ ਮੌਕੇ ਬਹਾਦੁਰ ਚੰਦ ਅਰੋੜਾ, ਮੈਡਮ ਵੀਨਾ ਸ਼ਰਮਾ, ਸ਼ਾਮਾ ਮਲਹਣ, ਦਰਸ਼ਨ ਦਰਦੀ, ਵਾਸੁਦੇਵ ਪਰਦੇਸੀ, ਡਾਕਟਰ ਮਲਕੀਤ ਕੌਰ ਜੰਡੀ ਨੇ ਵੀ ਆਪਣੇ ਸੰਬੋਧਿਤ ਕੀਤਾ।