ਖ਼ਾਲਸਾ ਕਾਲਜ ਚ ‘ਕੰਪਿਊਟਰ ਫੰਡਾਮੈਂਟਲ ਅਤੇ ਸਾਈਬਰ ਸਕਿਊਰਿਟੀ’ ਵਿਸ਼ੇ ਤੇ ਕ੍ਰੈਸ਼ ਕੋਰਸ ਲਗਾਇਆ
ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕੰਪਿਊਟਰ ਵਿਭਾਗ ਵਲੋਂ ‘ਕੰਪਿਊਟਰ ਫੰਡਾਮੈਂਟਲ ਅਤੇ ਸਾਈਬਰ ਸਕਿਊਰਿਟੀ’ ਵਿਸ਼ੇ ਤੇ ਇਕ ਹਫ਼ਤੇ ਦਾ ਕ੍ਰੈਸ਼ ਕੋਰਸ ਲਗਾਇਆ ਗਿਆ। ਕੋਰਸ ਦਾ ਸੰਚਾਲਨ ਪ੍ਰੋ ਹਰਜੋਤ ਕੌਰ ਵਲੋਂ ਕੀਤਾ ਗਿਆ ਜਿਸ ਵਿਚ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੋਰਸ ਦੇ ਕੋਆਰਡੀਨੇਟਰ ਤੇ ਵਿਭਾਗ ਮੁਖੀ ਪ੍ਰੋ ਅਜੇ ਦੱਤਾ ਅਤੇ ਵਿਭਾਗ ਦੇ ਅਧਿਆਪਕਾਂ ਨੇ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸਾਈਬਰ ਸਕਿਊਰਿਟੀ, ਬਲੌਗ ਰਾਈਟਿੰਗ, ਈ-ਮੇਲ ਕ੍ਰੀਏਸ਼ਨ, ਐੱਮਐੱਸ ਵਰਡ, ਐੱਮਐੱਮ ਪਾਵਰ ਪੁਆਇੰਟ, ਐੱਮਐੱਸ ਐਕਸਲ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਦਾ ਪ੍ਰੈਕਟੀਕਲ ਸੈਸ਼ਨ ਵੀ ਲਗਾਇਆ।

ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ ਲਖਵਿੰਦਰਜੀਤ ਕੌਰ ਅਤੇ ਕਾਮਰਸ ਵਿਭਾਗ ਦੇ ਮੁੱਖੀ ਪ੍ਰੋ ਕੰਵਰ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨਾਲ ਕੋਰਸ ਸਬੰਧੀ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪ੍ਰੋ ਅਜੇ ਦੱਤਾ ਨੇ ਕੋਰਸ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਅਜਿਹੇ ਕੋਰਸਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।