ਵਿਆਹ ਦੇ 20 ਦਿਨਾਂ ਬਾਅਦ ਪਤੀ ਨੇ ਕੀਤਾ ਪਤਨੀ ਦਾ ਕਤਲ
ਟੱਲੇਵਾਲ, 19 ਸਤੰਬਰ- ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਵਿਆਹ ਦੇ 20 ਦਿਨਾਂ ਬਾਅਦ ਹੀ ਪਤੀ ਵਲੋਂ ਪਤਨੀ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਮਿ੍ਰਤਕਾ ਦੀ ਗਰਦਨ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਮਿ੍ਰਤਕਾ ਜਸਪ੍ਰੀਤ ਕੌਰ ਦੇ ਪਿਤਾ ਅਜਮੇਰ ਸਿੰਘ ਅਤੇ ਭਰਾ ਅੰਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਅਜੇ ਪਿਛਲੇ ਮਹੀਨੇ ਹੀ ਉਨ੍ਹਾਂ ਦੀ ਲੜਕੀ ਜਸਪ੍ਰੀਤ ਕੌਰ (19) ਦਾ ਵਿਆਹ ਹਰਮਨਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸਨੇ ਬੀਤੀ ਰਾਤ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਿ੍ਰਤਕਾ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਸੀ ਅਤੇ ਸਟੱਡੀ ਬੇਸ ‘ਤੇ ਜਨਵਰੀ ਮਹੀਨੇ ਕੈਨੇਡਾ ਜਾਣਾ ਸੀ।
ਪੁਲੀਸ ਨੇ ਮਿ੍ਰਤਕਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੜਤਾਲ ਆਰੰਭ ਦਿੱਤੀ ਹੈ। ਥਾਣਾ ਟੱਲੇਵਾਲ ਦੇ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਦੇ ਪਿਤਾ ਅਜਮੇਰ ਸਿੰਘ ਦੇ ਬਿਆਨ ਦਰਜ ਕਰਕੇ ਮੁਲਜ਼ਮ ਪਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।