ਹੈਬੋਵਾਲ ਸਕੂਲ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ

ਗੜ੍ਹਸ਼ੰਕਰ - ਇੱਥੋਂ ਨਜ਼ਦੀਕੀ ਪਿੰਡ ਹੈਬੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੂੰ ਮਹੇਸ਼ ਸੀਮਿੰਟ ਐਂਡ ਸ਼ਟਰਿੰਗ ਸਟੋਰ ਅਤੇ ਕੇ.ਆਰ ਬਿਲਡਰਜ਼ ਹੈਬੋਵਾਲ ਵਲੋਂ 30 ਖੇਡ ਕਿੱਟਾਂ ਮੁਹੱਈਆ ਕਰਵਾਈਆ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਲਾ ਮਹੇਸ਼ ਪੁਰੀ ਅਤੇ ਹਰਪੰਚ ਬੈਂਸ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ।

ਇਸ ਪ੍ਰਾਪਤੀ ਲਈ ਸੰਬੰਧਤ ਅਧਿਆਪਕ ਅਤੇ ਸਟਾਫ਼ ਵਧਾਈ ਦਾ ਪਾਤਰ ਹੈ। ਉਹਨਾਂ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਵਚਨਬਧ ਹਨ। ਕਾਰਜਕਾਰੀ ਪ੍ਰਿੰਸੀਪਲ ਜਸਪਾਲ ਸਿੰਘ ਧੰਜਲ ਨੇ ਦਾਨੀ ਸੱਜਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਾਲਾ ਮਹੇਸ਼ ਪੁਰੀ, ਹਰਪੰਚ ਸਿੰਘ ਬੈਂਸ, ਲੈਕਚਰਾਰ ਰਾਜ ਕੁਮਾਰ, ਰਣ ਬਹਾਦਰ, ਸੁਰਿੰਦਰ ਬੈਂਸ, ਸ਼ਸ਼ੀ ਕਟਾਰੀਆ, ਰਾਮ ਸਰੂਪ, ਸੁਧੀਰ ਧੀਮਾਨ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਵਰਿੰਦਰ ਕੁਮਾਰ, ਰਾਜ ਕੁਮਾਰ ਰਾਜੂ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।