ਡਿਪਟੀ ਸਪੀਕਰ ਰੌੜੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੋਸਇਟੀ ਮਾਹਿਲਪੁਰ ਨੂੰ 7 ਲੱਖ ਰੁਪਏ ਦਾ ਚੈੱਕ ਭੇਂਟ

ਹੁਸ਼ਿਆਰਪੁਰ /ਮਾਹਿਲਪੁਰ, 24 ਅਗਸਤ- ਵਿਸ਼ਵਕਰਮਾ ਭਵਨ ਮਾਹਿਲਪੁਰ ਵਿਖੇ ਪ੍ਰਬੰਧਕ ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੋਸਾਇਟੀ ਮਾਹਿਲਪੁਰ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।

ਹੁਸ਼ਿਆਰਪੁਰ /ਮਾਹਿਲਪੁਰ, 24 ਅਗਸਤ- ਵਿਸ਼ਵਕਰਮਾ ਭਵਨ ਮਾਹਿਲਪੁਰ ਵਿਖੇ ਪ੍ਰਬੰਧਕ ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੋਸਾਇਟੀ ਮਾਹਿਲਪੁਰ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਹਲਕਾ ਵਿਧਾਇਕ ਸ.ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੋਸਾਇਟੀ ਮਾਹਿਲਪੁਰ ਅਤੇ ਵਿਸ਼ਵਕਰਮਾ ਭਵਨ ਕਮੇਟੀ ਮਾਹਿਲਪੁਰ ਵੱਲੋਂ ਧਾਰਮਿਕ ਸਮਾਗਮ ਲਈ ਵਰਤੀ ਜਾਣ ਵਾਲੀ ਪਾਲਕੀ ਸਾਹਿਬ ਲਈ ਜੋ 15 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਗੱਡੀ ਬਣਾਈ ਜਾ ਰਹੀ ਹੈ। 
ਇਨ੍ਹਾਂ ਵੱਲੋਂ 7 ਲੱਖ ਰੁਪਏ ਰਾਸ਼ੀ ਦਾ ਚੈੱਕ ਕਮੇਟੀ ਨੂੰ ਭੇਟ ਕੀਤਾ ਅਤੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਹੋਰ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੱਲੋਂ ਹਰ ਸਾਲ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਅਤੇ ਘਰ ਦੀ ਵਰਤੋਂ ਦਾ ਸਾਰਾ ਸਾਮਾਨ ਵੀ ਦਿੱਤਾ ਜਾਂਦਾ ਹੈ, ਬਹੁਤ ਹੀ ਵੱਡਾ ਉਪਰਾਲਾ ਹੈ। 
ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਸੀਹਰਾ ਤੇ ਸਮੂਹ ਮੈਂਬਰਾਂ ਨੇ ਸਮਾਜ ਭਲਾਈ ਦੇ ਕਾਰਜ ਲਈ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮੂਹ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਰੌੜੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਕਾਲਜ ਮਾਹਿਲਪੁਰ, ਪ੍ਰਧਾਨ ਜਗਜੀਤ ਸਿੰਘ ਵਿਸ਼ਵਕਰਮਾ ਭਵਨ ਕਮੇਟੀ, ਵਾਈਸ ਪ੍ਰਧਾਨ ਸਤਨਾਮ ਸਿੰਘ ਸੂਰਜ, ਅਮਰੀਕ ਸਿੰਘ ਅਜੀਮਲ, ਅਮਰੀਕ ਸਿੰਘ ਜੈਤਪੁਰ, ਫੌਜੀ ਗੁਰਪ੍ਰੀਤ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਇੰਜੀ. ਜਗਜੀਤ ਸਿੰਘ, ਰਾਜ ਕੁਮਾਰ ਐੱਮ.ਸੀ., ਸੁਰਿੰਦਰ ਕੌਰ ਐੱਮ.ਸੀ., ਫੌਜੀ ਧਰਮ ਸਿੰਘ, ਅਸ਼ੋਕ ਕੁਮਾਰ ਐੱਮ.ਸੀ., ਪ੍ਰੋ. ਬਲਦੇਵ ਸਿੰਘ ਐੱਮ.ਸੀ., ਅਵਤਾਰ ਸਿੰਘ ਕਾਲੇਵਾਲ ਭਗਤਾਂ, ਪ੍ਰਧਾਨ ਦਵਿੰਦਰ ਸਿੰਘ ਸੈਣੀ ਨਗਰ ਪੰਚਾਇਤ ਮਾਹਿਲਪੁਰ, ਸ਼ਸੀ ਬੰਗੜ ਐੱਮ.ਸੀ., ਵਿੱਕੀ ਅਗਨਹੋਤਰੀ, ਮਨਦੀਪ ਸਿੰਘ ਮੰਗਾ, ਸੁਖਵਿੰਦਰ ਸਿੰਘ, ਹਰਗੋਪਾਲ, ਕਲਰਕ ਸੋਹਣ ਸਿੰਘ, ਸੁਰਜੀਤ ਸਿੰਘ, ਹਰਜੋਤ ਸਿੰਘ, ਸੋਹਣ ਸਿੰਘ, ਨਰੰਜਨ ਸਿੰਘ, ਡਾ. ਸੈਫੀ, ਤਰਲੋਚਨ ਸਿੰਘ ਬੋਗਲ, ਤੀਰਥ, ਤਰਸੇਮ, ਮਲਕੀਤ ਸਿੰਘ ਸੋਨੂ ਆਦਿ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ|