
ਅਲੀਪੁਰ ਕਤਲ ਕਾਂਡ ਵਿੱਚ ਦੋ ਮੁਲਜ਼ਮ ਗ੍ਰਿਫਤਾਰ, ਬਾਕੀਆਂ ਦੀ ਭਾਲ ਵਿੱਚ ਲੱਗੀ ਪੁਲਿਸ ਪਾਰਟੀ
ਗੜ੍ਹਸ਼ੰਕਰ, 10 ਸਤੰਬਰ - ਪੁਲਿਸ ਸਟੇਸ਼ਨ ਗੜ੍ਹਸ਼ੰਕਰ ਤੋਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੜਸ਼ੰਕਰ ਪੁਲਿਸ ਪਾਰਟੀ ਨੇ ਪਿੰਡ ਅਲੀਪੁਰ ਵਿੱਚ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਗੜ੍ਹਸ਼ੰਕਰ, 10 ਸਤੰਬਰ - ਪੁਲਿਸ ਸਟੇਸ਼ਨ ਗੜ੍ਹਸ਼ੰਕਰ ਤੋਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੜਸ਼ੰਕਰ ਪੁਲਿਸ ਪਾਰਟੀ ਨੇ ਪਿੰਡ ਅਲੀਪੁਰ ਵਿੱਚ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਉਹਨਾਂ ਦੱਸਿਆ ਕਿ ਇਸ ਕੇਸ ਸਬੰਧੀ ਰਜਿੰਦਰ ਵਰਮਾ ਉਰਫ ਪਾਲਾ ਪੁੱਤਰ ਲਾਲ ਬਹਾਦਰ ਵਾਸੀ ਮਕਾਨ ਨੰਬਰ 86 ਡੀ ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਥਾਣਾ ਮਾਹਿਲਪੁਰ ਅਤੇ ਨੀਰਜ ਕੁਮਾਰ ਉਰਫ ਆਕਾਸ਼ ਪੁੱਤਰ ਰਾਜ ਕੁਮਾਰ ਵਾਸੀ ਸੈਲਾ ਖੁਰਦ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਮੁਕੱਦਮੇ ਦੀ ਤਫਸ਼ੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਦੱਸਿਆ ਕਿ 5 ਸਤੰਬਰ ਨੂੰ ਨਿਿਤਨ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਥਾਣਾ ਬਲਾਚੌਰ ਦਾ ਕਤਲ ਪਿੰਡ ਅਲੀਪੁਰ, ਥਾਣਾ ਗੜਸ਼ੰਕਰ ਵਿੱਚ ਕਤਲ ਹੋ ਗਿਆ ਸੀ, ਨਿਿਤਨ ਕੁਮਾਰ ਜੋ ਕਿ ਆਪਣੇ ਜਨਮਦਿਨ ਦੀ ਪਾਰਟੀ ਮਨਾਣ ਉਪਰੰਤ ਆਪਣੇ ਦੋਸਤ ਸ਼ੰਮੀ ਕਪੂਰ ਨੂੰ ਪਿੰਡ ਅਲੀਪੁਰ ਛੱਡਣ ਲਈ ਜਾ ਰਿਹਾ ਸੀ ਅਤੇ ਅਲੀਪੁਰ ਦੀ ਗਰਾਊਂਡ ਕੋਲ ਜਦੋਂ ਪੁੱਜੇ ਤਾਂ ਪਹਿਲਾਂ ਤੋਂ ਹੀ ਉੱਥੇ ਖੜੇ ਗੁਰਪ੍ਰੀਤ ਸਿੰਘ ਉਰਫ ਗੋਪੀ ਢੇਸੀ ਅਤੇ ਤਜਿੰਦਰ ਉਰਫ ਵਿਿਗਆਨੀ ਨਾਮ ਦੇ ਵਿਅਕਤੀਆਂ ਵੱਲੋਂ ਕਾਫੀ ਬੰਦੇ ਇਕੱਠੇ ਕੀਤੇ ਹੋਏ ਸਨ, ਜਿਨਾਂ ਨੇ ਨਿਿਤਨ ਕੁਮਾਰ ਅਤੇ ਉਸਦੇ ਸਾਰੇ ਦੋਸਤਾਂ ਨੂੰ ਘੇਰ ਕੇ ਉਹਨਾਂ ਨਾਲ ਲੜਾਈ ਝਗੜਾ ਕਰਦੇ ਹੋਏ ਮਾਰਕੁਟ ਕਰਨੀ ਸ਼ੁਰੂ ਕਰ ਦਿੱਤੀ ਸੀ|
ਉਕਤ ਲੜਾਈ ਦੌਰਾਨ ਨਿਿਤਨ ਕੁਮਾਰ ਦਾ ਗੁਰਪ੍ਰੀਤ ਸਿੰਘ ਉਰਫ ਗੋਪੀ ਢੇਸੀ ਅਤੇ ਤਜਿੰਦਰ ਸਿੰਘ ਉਰਫ ਵਿਿਗਆਨੀ ਵੱਲੋਂ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੇ ਨਿਤੀਸ਼ ਨਿਤੀਸ਼ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਬਲਾਚੌਰ ਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਨੰਬਰ 137, ਅਧੀਨ ਧਾਰਾ 103(1), 109, 190, 324(4), 191(3) ਬੀਐਨਐਸ 25 27 54 59 ਅਸਲਾ ਐਕਟ ਤਹਿਤ ਗੜਸ਼ੰਕਰ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਸੀ।
