ਗੁਰਦੁਆਰਾ ਟਾਹਲੀਆਣਾ ਸਾਹਿਬ ਇਆਲੀ ਕਲਾਂ ਵਿਖੇ ਬਾਬਾ ਸੱਜਣ ਸਿੰਘ ਦੇ ਖੂਹ ਤੇ ਸਾਲਾਨਾ ਸਮਾਗਮ ਅੱਜ

ਲੁਧਿਆਣਾ - ਗੁਰਦੁਆਰਾ ਟਾਹਲੀਆਣਾ ਸਾਹਿਬ ਇਆਲੀ ਕਲਾਂ ਬਾਬਾ ਸੱਜਣ ਦੇ ਖੂਹ 'ਤੇ ਸਲਾਨਾ ਸਮਾਗਮ 5,6,7 ਅਪ੍ਰੈਲ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਹੈ। ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਨੇ ਦੱਸਿਆ ਕਿ ਅੱਜ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਭੋਗ ਪੈਣਗੇ।

ਲੁਧਿਆਣਾ - ਗੁਰਦੁਆਰਾ ਟਾਹਲੀਆਣਾ ਸਾਹਿਬ ਇਆਲੀ ਕਲਾਂ ਬਾਬਾ ਸੱਜਣ ਦੇ ਖੂਹ 'ਤੇ ਸਲਾਨਾ ਸਮਾਗਮ 5,6,7 ਅਪ੍ਰੈਲ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਹੈ। ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਨੇ ਦੱਸਿਆ ਕਿ ਅੱਜ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਭੋਗ ਪੈਣਗੇ। ਬਾਬਾ ਗੁਰਜੀਤ ਸਿੰਘ ਜੀ ਨੇ ਦੱਸਿਆ ਕਿ ਜਦੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਥੜ੍ਹਾ ਸਾਹਿਬ ਇਆਲੀ ਕਲਾਂ ਵਿਖੇ ਆਏ ਸਨ, ਤਾਂ ਬਾਬਾ ਸੱਜਣ ਸਿੰਘ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੀ ਅਤੇ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਸਨ। ਇਸ ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਜੀ ਗੁਰਦੁਆਰਾ ਟਾਹਲੀਆਣਾ ਸਾਹਿਬ ਪਿੰਡ ਰਤਨ, ਭਾਈ ਹਰਜਿੰਦਰ ਸਿੰਘ ਗੌਸਪੁਰ ਕਥਾ ਵਾਚਕ, ਕਵੀਸ਼ਰੀ ਜੱਥਾ ਭਾਈ ਗੁਰਚਰਨ ਸਿੰਘ ਸ਼ੇਰਪੁਰੀ, ਢਾਡੀ ਜੱਥਾ ਭਾਈ ਜਗਦੀਸ਼ ਸਿੰਘ ਬਡਾਲਾ ਗੁਰੂ ਜਸ ਕੀਰਤਨ ਦਰਬਾਰ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਗੇ ਸਮਾਜਸੇਵੀ ਹਰਦੇਵ ਸਿੰਘ ਬੋਪਾ ਰਾਏ, ਮਾਸਟਰ ਸੁਰਿੰਦਰ ਸਿੰਘ ਗਿੱਲ, ਪਾਈਪ ਬੈਂਡ ਪ੍ਰਤਾਪ ਸਿੰਘ ਵਾਲਾ, ਬਲਵੀਰ ਸਿੰਘ ਬੜੈਚ, ਜੀਵਨ ਸਿੰਘ ਬਾਰਨਹੜਾ, ਗੁਲਵੰਤ ਸਿੰਘ ਬੋਪਾ ਰਾਏ, ਅਵਤਾਰ ਸਿੰਘ ਤਾਰੀ ਇਆਲੀ ਆਦਿ ਹਾਜ਼ਰ ਸਨ।