ਵਿਧਾਇਕ ਸੰਗੋਵਾਲ ਵੱਲੋਂ ਪਿੰਡ ਰਣੀਆਂ ਦੀ ਪੰਚਾਇਤ ਦਾ ਸਨਮਾਨ

ਲੁਧਿਆਣਾ - ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਅੰਦਰ ਨਵ- ਨਿਯੁਕਤ ਸਰਪੰਚਾਂ-ਪੰਚਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ 'ਚ ਵਿਸ਼ੇਸ਼ ਤੌਰ ਤੇ ਸਰਪੰਚ ਚਰਨਜੀਤ ਸਿੰਘ ਰਣੀਆਂ ਅਤੇ ਸਾਥੀ ਪੰਚਾਂ ਦਾ

ਲੁਧਿਆਣਾ - ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਅੰਦਰ ਨਵ- ਨਿਯੁਕਤ ਸਰਪੰਚਾਂ-ਪੰਚਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ 'ਚ ਵਿਸ਼ੇਸ਼ ਤੌਰ ਤੇ ਸਰਪੰਚ ਚਰਨਜੀਤ ਸਿੰਘ ਰਣੀਆਂ ਅਤੇ ਸਾਥੀ ਪੰਚਾਂ ਦਾ ਸਨਮਾਨ ਕਰਦਿਆਂ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਚਾਇਤਾਂ ਲੋਕਤੰਤਰ 'ਚ ਰੀੜ ਦੀ ਹੱਡੀ ਹੁੰਦੀਆਂ ਹਨ ਅਤੇ ਪਿੰਡਾਂ ਦੀ ਮਿੰਨੀ ਸਰਕਾਰ ਵਜੋਂ ਜਾਣੀਆਂ ਜਾਂਦੀਆਂ ਤੇ ਸਥਾਨਕ ਲੋਕਾਂ ਦਾ ਬੇਹੱਦ ਭਰੋਸਾ ਹੁੰਦਾ ਹੈ।ਉਨ੍ਹਾਂ ਚਰਨਜੀਤ ਸਿੰਘ ਵਲੋਂ ਦਹਾਕਿਆਂ ਤੋਂ ਪਿੰਡ ਰਣੀਆਂ 'ਚ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਉੱਚੀਆਂ ਪਲਾਂਘਾਂ ਪੁੱਟਣ ਦੀ ਉਮੀਦ ਕੀਤੀ। ਇਸ ਮੌਕੇ- ਜਸਵਿੰਦਰ ਸਿੰਘ ਜੱਸੀ ਪੀ ਏ, ਸਾਬੀ ਜਰਖੜ, ਹਰਵਿੰਦਰ ਸਿੰਘ ਬਿੰਦਰ ਰਣੀਆਂ, ਕ੍ਰਿਸ਼ਨ ਸਿੰਘ, ਗੁਰਪ੍ਰੀਤ ਸਿੰਘ ਬਿੱਲਾ, ਕੁਲਦੀਪ ਸਿੰਘ, ਜਸਵੀਰ ਸਿੰਘ, ਰਣਵੀਰ ਸਿੰਘ, ਚਰਨਜੀਤ ਸਿੰਘ, ਰਾਮ ਜੀ ਆਦਿ ਹਾਜ਼ਰ ਸਨ।