ਦਿਲਵਰਜੀਤ ਦਿਲਵਰ ਦਾ ਗਾਇਆ ਅਤੇ ਦੇਸ ਰਾਜ ਬਾਲੀ ਦੇ ਲਿਖੇ ਗੀਤ ਦਾ ਕੀਤਾ ਪੋਸਟਰ ਰਿਲੀਜ਼।

ਨਵਾਂਸ਼ਹਿਰ- ਸਥਾਨਕ ਲਖਵਿੰਦਰ ਲੱਖਾ ਸੂਰਾਪੁਰੀ ਦੇ ਦਫ਼ਤਰ ਵਿਖੇ ਗਾਇਕ ਦਿਲਵਰਜੀਤ ਦਿਲਵਰ ਦਾ ਗਾਇਆ ਅਤੇ ਦੇਸ ਰਾਜ ਬਾਲੀ ਦੁਆਰਾ ਲਿਖਿਆ ਗੀਤ "ਜਵਾਨੀ ਕਿੱਧਰ ਚੱਲੀ" ਰਿਲੀਜ਼ ਕੀਤਾ ਗਿਆ। ਇਸ ਮੌਕੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਲਖਵਿੰਦਰ ਲੱਖਾ ਸੂਰਾਪੁਰੀ ਅਤੇ ਹਰਦੇਵ ਚਾਹਲ ਚੇਅਰਮੈਨ ਨੇ ਬੋਲਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਮਾਂ ਬਾਪ ਦੇ ਕਹਿਣੇ ਚ ਰਹਿਣ ਦਾ ਸੁਨੇਹਾ ਦਿੰਦਾ ਗੀਤ ਗਾਇਕ ਦਿਲਵਰਜੀਤ ਦਿਲਵਰ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ।

 ਇਸਦੇ ਲੇਖਕ ਦੇਸ ਰਾਜ ਬਾਲੀ, ਸੰਗੀਤ ਬੀ ਆਰ ਡਿਮਾਣਾ, ਵੀਡੀਓ ਡਾਇਰੈਕਟਰ ਜਸਵੀਰ ਜੱਸੀ, ਕੈਮਰਾਮੈਨ ਅਕਰਸ਼ ਬਾਲੀ ਅਤੇ ਦਿਲਵਰ ਮਿਊਜ਼ਿਕ ਦੇ ਬੈਨਰ ਹੇਠ ਬਣਾਏ ਇਸ ਗੀਤ ਰਾਹੀਂ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਵੱਲ ਵਧ ਰਿਹਾ ਝੁਕਾਅ ਰੋਕਣ ਵਿੱਚ ਸਹਾਈ ਹੋਵੇਗਾ। ਇਸ ਮੌਕੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਲਖਵਿੰਦਰ ਲੱਖਾ ਸੂਰਾਪੁਰੀ, ਗਾਇਕ ਹਰਦੇਵ ਚਾਹਲ,ਇਸ ਗੀਤ ਦੇ ਗਾਇਕ ਦਿਲਵਰਜੀਤ ਦਿਲਵਰ, ਗਾਇਕ ਲਖਵਿੰਦਰ ਲੱਖਾ ਚਰਾਣ, ਵਾਸਦੇਵ ਪਰਦੇਸੀ,  ਤਰਸੇਮ ਸਾਕੀ,ਲੇਖਕ ਦੇਸ ਰਾਜ ਬਾਲੀ, ਕਮਲਜੀਤ ਕੌਰ, ਬਲਵਿੰਦਰ ਭੰਗਲ,ਸੰਤੋਖ ਸ਼ੌਂਕੀ, ਸਤਨਾਮ ਅਣਖੀ, ਆਦਿ ਹਾਜ਼ਰ ਸਨ।