ਵੈਟਨਰੀ ਯੂਨੀਵਰਸਿਟੀ ਨੇ 07 ਸਟਾਰਟਅੱਪ ਨਾਲ ਕੀਤਾ ਸਮਝੌਤਾ
ਲੁਧਿਆਣਾ 30 ਅਗਸਤ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵੈਟਨਰੀ ਅਤੇ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ, ਸੈਕਸ਼ਨ 8 ਕੰਪਨੀ ਨੇ ਇਕ ਮਹੱਤਵਪੂਰਨ ਉਪਰਾਲਾ ਕਰਦੇ ਹੋਏ 07 ਉਭਰ ਰਹੇ ਸਟਾਰਟਅੱਪ ਨੂੰ ਪ੍ਰਫੁਲਿੱਤ ਕਰਨ ਹਿਤ ਇਕ ਸਹਿਮਤੀ ’ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਇਨ੍ਹਾਂ ਉਦਮਾਂ ਨੂੰ ਅੱਗੇ ਵਧਾਉਣ ਹਿਤ ਖੋਜ ਅਤੇ ਸਹਿਯੋਗ ਪ੍ਰਦਾਨ ਕੀਤਾ ਜਾਏਗਾ।
ਲੁਧਿਆਣਾ 30 ਅਗਸਤ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵੈਟਨਰੀ ਅਤੇ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ, ਸੈਕਸ਼ਨ 8 ਕੰਪਨੀ ਨੇ ਇਕ ਮਹੱਤਵਪੂਰਨ ਉਪਰਾਲਾ ਕਰਦੇ ਹੋਏ 07 ਉਭਰ ਰਹੇ ਸਟਾਰਟਅੱਪ ਨੂੰ ਪ੍ਰਫੁਲਿੱਤ ਕਰਨ ਹਿਤ ਇਕ ਸਹਿਮਤੀ ’ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਇਨ੍ਹਾਂ ਉਦਮਾਂ ਨੂੰ ਅੱਗੇ ਵਧਾਉਣ ਹਿਤ ਖੋਜ ਅਤੇ ਸਹਿਯੋਗ ਪ੍ਰਦਾਨ ਕੀਤਾ ਜਾਏਗਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਹ ਸਟਾਰਟਅੱਪ ਹਨ ਚਿਮਰਟੈਕ ਪ੍ਰਾ. ਲਿਮ., ਐਗਰੀਸਟਾਰ ਐਨੀਮਲ ਸਲਿਊਸ਼ਨ ਪ੍ਰਾ. ਲਿਮ., ਜਸਟਬਾਰਕ, ਬਾਇਓਅਡੈਪਟਿਸ, ਬੀ ਜੀ ਇਨੋਵਾਟੈਕ ਪ੍ਰਾ. ਲਿਮ., ਗਰੋਬਿਜ਼ ਅਤੇ ਭਾਰਤੀ ਇੰਟਰਨੈਸ਼ਨਲ ਕੰਪਨੀ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਇੰਝ ਤਰਤੀਬ ਕੀਤਾ ਗਿਆ ਹੈ ਕਿ ਜਿਸ ਨਾਲ ਕਿ ਮੁੱਢਲੀ ਉਮਰ ਦੀਆਂ ਕੰਪਨੀਆਂ ਨੂੰ ਵੈਟਨਰੀ ਅਤੇ ਪਸ਼ੂਧਨ ਖੇਤਰ ਵਿਚ ਅੱਗੇ ਵਧਣ ਦਾ ਮੌਕਾ ਮਿਲ ਸਕੇਗਾ। ਇਨ੍ਹਾਂ ਸਟਾਰਟਅੱਪ ਨੂੰ ਸਹਿਯੋਗ ਦਿੰਦਿਆਂ ਹੋਇਆਂ ਉਦਯੋਗ ਮਾਹਿਰ ਸੰਪਰਕ, ਖੋਜ ਸਹੂਲਤਾਂ, ਨੈਟਵਰਕਿੰਗ ਅਤੇ ਉਦਯੋਗਿਕ ਸਾਂਝ ਲਈ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਅਸੀਂ ਪਸ਼ੂਧਨ ਅਤੇ ਡੇਅਰੀ ਖੇਤਰ ਵਿਚ ਨਵੇਂ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ ਹੈ।
ਇਸ ਫਾਊਂਡੇਸ਼ਨ ਦੇ ਮੁੱਖ ਨਿਰੀਖਕ, ਡਾ. ਰਾਮ ਸਰਨ ਸੇਠੀ ਨੇ ਇਸ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਅਤੇ ਕਿਹਾ ਕਿ ਉਹ ਉਨਤ ਤਕਨੀਕਾਂ ਨਾਲ ਪਸ਼ੂ ਸਿਹਤ ਅਤੇ ਡੇਅਰੀ ਉਦਯੋਗ ਵਿਚ ਨਵੇਂ ਯਤਨ ਲਿਆਉਣਗੇ। ਉਨ੍ਹਾਂ ਇਸ ਫਾਊਂਡੇਸ਼ਨ ਦੀ ਭੂਮਿਕਾ ਨੂੰ ਚਿੰਨ੍ਹਤ ਕਰਦਿਆਂ ਕਿਹਾ ਕਿ ਨਵੇਂ ਸਟਾਰਟਅੱਪ ਨੂੰ ਪ੍ਰਫੁਲਿੱਤ ਕਰਨ ਲਈ ਅਸੀਂ ਲਗਾਤਾਰ ਕੰਮ ਕਰਦੇ ਰਹਾਂਗੇ। ਇਸ ਮੌਕੇ ’ਤੇ ਡਾ. ਪਰਕਾਸ਼ ਸਿੰਘ ਬਰਾੜ, ਫਾਊਂਡੇਸ਼ਨ ਦੇ ਨਿਰਦੇਸ਼ਕ ਅਤੇ ਪਸਾਰ ਸਿੱਖਿਆ ਨਿਰਦੇਸ਼ਕ ਦੇ ਨਾਲ ਡਾ. ਸੁਨੀਲ ਕੁਮਾਰ ਖਟਕੜ, ਡਾ. ਹਰਸ਼ ਪੰਵਾਰ ਅਤੇ ਡਾ. ਮਨਵੇਸ਼ ਕੁਮਾਰ ਸਿਹਾਗ ਵੀ ਮੌਜੂਦ ਸਨ। ਡਾ. ਬਰਾੜ ਨੇ ਕਿਹਾ ਕਿ ਅਸੀਂ ਇਸ ਪਹਿਲ ਨਾਲ ਜ਼ਿਕਰਯੋਗ ਪੈੜ-ਚਿੰਨ੍ਹ ਸਥਾਪਿਤ ਕਰਾਂਗੇ ਅਤੇ ਨਵੇਂ ਉਦਮੀਆਂ ਨੂੰ ਅੱਗੇ ਲਿਜਾਣ ਵਿਚ ਸਹਿਯੋਗੀ ਬਣਾਂਗੇ।
