ਜਨਮ ਅਸ਼ਟਮੀ ਦੇ ਮੌਕੇ ਤੇ 200 ਬੂਟੇ ਲਗਾਏ ਗਏ - ਏ ਐਸ ਆਈ ਅਵਤਾਰ ਵਿਰਦੀ
ਨਵਾਂਸ਼ਹਿਰ - ਪਿੰਡ ਪੱਦੀ ਮੱਠਵਾਲੀ ਵਿਖੇ ਏਐਸਆਈ ਅਵਤਾਰ ਲਾਲ ਵਿਰਦੀ ਨੇ ਆਪਣੇ ਵੱਡੇ ਭਰਾ ਅਮਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਪਿੰਡ ਦੇ ਸਰਪੰਚ ਸੁਰਿੰਦਰ ਮੋਹਨ ਨਾਲ ਮਿਲ ਕੇ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਤੇ ਪਿੰਡ ਵਿੱਚ ਅਤੇ ਪਿੰਡ ਦੇ ਆਸ ਪਾਸ ਲੱਗਭਗ 200 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।

ਇਸ ਸਬੰਧੀ ਏ ਐਸ ਆਈ ਅਵਤਾਰ ਲਾਲ ਵਿਰਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਉਹ ਲੱਗਭੱਗ 2 ਹਜ਼ਾਰ ਤੋਂ ਵੱਧ ਬੂਟੇ ਲਗਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਕੋਵਿਡ-19 ਦੌਰਾਨ ਲੋਕਾਂ ਨੂੰ ਮਾਸਕ ਅਤੇ ਹੋਰ ਆਰਥਿਕ ਮਦਦ ਵੀ ਦੇ ਚੁੱਕੇ ਹਨ। ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਪੁਲਿਸ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾ ਕਲੇਰਾਂ ਵਲੋ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਕਿ ਵੱਧਦੀ ਹੋਈ ਗਰਮੀ ਅਤੇ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਨੂੰ ਲੈਕੇ ਉਹ ਬਹੁਤ ਗੰਭੀਰ ਹਨ ਅਤੇ ਇਸ ਤੋਂ ਰਾਹਤ ਪਾਉਣ ਲਈ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਬੂਟੇ ਲਗਾ ਰਹੇ ਹਨ।
ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਵਿਰਦੀ, ਗੌਰਵ ਬਾਵਾ, ਸੁੱਖਦੇਵ ਰਾਜ ਪੰਚ, ਗੋਗੀ, ਗੈਲਨ ਅਤੇ ਸੁਮਨ ਵਿਰਦੀ ਆਦਿ ਵੀ ਹਾਜਰ ਸਨ।