ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਵਿਸ਼ੇਸ ਮੁਹਿੰਮ ਤਹਿਤ ਕੈਂਪ ਲਾਏ ਜਾਣਗੇ

ਐਸ.ਏ.ਐਸ.ਨਗਰ, 28 ਅਗਸਤ:- ਡਿਪਟੀ ਕਮਿਸਨਰ ਆਸ਼ਿਕਾ ਜੈਨ ਦੀ ਰਹਿਨੁਮਈ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ (ਦਿਵਿਆਂਗਤਾ ਦਾ ਸਰਟੀਫਿਕੇਟ) ਬਣਾਉਣ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਇਸ ਜ਼ਿਲ੍ਹੇ ਦੇ ਹਰੇਕ ਬਲਾਕ ਦੇ ਹਸਪਤਾਲਾਂ ਵਿੱਚ ਮਿਤੀ 04.09.2024 ਤੋਂ 09.10.2024 ਤੱਕ ਦੇ ਸਮੇਂ ਦੌਰਾਨ ਹਰੇਕ ਬੁੱਧਵਾਰ ਨੂੰ ਸਮਾਂ ਸਵੇਰੇ 10 ਵਜੇ ਤੋ 2 ਵਜੇ ਤੱਕ ਵਿਸ਼ੇਸ਼ ਮੁਹਿੰਮ ਤਹਿਤ ਯੂ.ਡੀ.ਆਈ.ਡੀ ਲਗਾਏ ਜਾਣੇ ਹਨ।

ਜਿਹਨਾਂ ਦਿਵਿਆਂਗਜਨਾਂ ਨੇ ਹਾਲੇ ਤੱਕ ਯੂ.ਡੀ.ਆਈ.ਡੀ ਕਾਰਡ (ਦਿਵਿਆਂਗਤਾ ਦਾ ਸਰਟੀਫਿਕੇਟ) ਨਹੀ ਬਣਾਇਆ। ਉਹ ਇਹਨਾਂ ਕੈਂਪਾਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਆਪਣਾ ਯੂ.ਡੀ.ਆਈ.ਡੀ ਕਾਰਡ (ਦਿਵਿਆਂਗਤਾ ਦਾ ਸਰਟੀਫਿਕੇਟ) ਬਣਾ ਸਕਦੇ ਹਨ। ਇਹ ਕੈਂਪ ਸਬ-ਡਵੀਜ਼ਨ ਹਸਪਤਾਲ ਖਰੜ 04.09.2024 , ਸਬ-ਡਵੀਜ਼ਨ ਹਸਪਤਾਲ ਡੇਰਾਬੱਸੀ 11.9.2024, ਕਮਿਊਨਿਟੀ ਸਿਵਲ ਹਸਪਤਾਲ ਬਨੂੰੜ 18.9.2024, ਕਮਿਊਨਿਟੀ ਸਿਵਲ ਹਸਪਤਾਲ ਢਕੋਲੀ (ਜ਼ੀਰਕਪੁਰ) 25.09.2024, ਕਮਿਊਨਿਟੀ ਸਿਵਲ ਹਸਪਤਾਲ ਲਾਲੜੂ 01.10.2024 ਅਤੇ ਕਮਿਊਨਿਟੀ ਸਿਵਲ ਹਸਪਤਾਲ ਕੁਰਾਲੀ 09.10.2024 ਨੂੰ ਲਗਾਏ ਜਾ ਰਹੇ ਹਨ।