
ਨਾਮਵਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਰਵਣ ਸਿੰਘ ਵਿਰਦੀ ਨੂੰ ਭੇਟ ਕੀਤੀ ਸ਼ਰਧਾਂਜਲੀ
ਪਾਤੜਾਂ (ਪਟਿਆਲਾ), 26 ਅਗਸਤ - ਮਿੱਠ ਬੋਲੜੇ-ਦਰਵੇਸ਼ ਇਨਸਾਨ, ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਬਾਪੂ ਸਰਵਣ ਸਿੰਘ ਵਿਰਦੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕੱਦ ਵਾਲੇ ਆਗੂਆਂ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੁਮਾਇੰਦਾ ਸ਼ਖ਼ਸੀਅਤਾਂ ਨੇ ਬਾਪੂ ਸਰਵਣ ਸਿੰਘ ਵਿਰਦੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਾਤੜਾਂ (ਪਟਿਆਲਾ), 26 ਅਗਸਤ - ਮਿੱਠ ਬੋਲੜੇ-ਦਰਵੇਸ਼ ਇਨਸਾਨ, ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਬਾਪੂ ਸਰਵਣ ਸਿੰਘ ਵਿਰਦੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕੱਦ ਵਾਲੇ ਆਗੂਆਂ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੁਮਾਇੰਦਾ ਸ਼ਖ਼ਸੀਅਤਾਂ ਨੇ ਬਾਪੂ ਸਰਵਣ ਸਿੰਘ ਵਿਰਦੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਰਨ ਸਿੰਘ ਮੋਹਾਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਲੜਕੇ ਹਰਜੀਤ ਸਿੰਘ, ਫੂਡ ਗਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ , ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਹਰਿਆਊ, ਕਾਂਗਰਸ ਪਾਰਟੀ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ, ਭਾਰਤੀ ਜਨਤਾ ਪਾਰਟੀ ਹਲਕਾ ਸ਼ੁਤਰਾਣਾ ਦੇ ਇੰਚਾਰਜ ਨਰਾਇਣ ਸਿੰਘ ਨਰਸੋਤ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਡਾਇਰੈਕਟਰ ਜੋਗਾ ਸਿੰਘ ਸਿੱਧੂ, ਸਰਕਲ ਦਿਹਾਤੀ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਖਾਂਗ, ਗੁਰੂ ਤੇਗ ਬਹਾਦਰ ਸਕੂਲ ਟਰਸਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ, ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਖਾਲਸਾ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਵਰੁਣ ਕੁਮਾਰ ਕਾਂਸਲ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਸਰਵਣ ਸਿੰਘ ਵਿਰਦੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਰਵਣ ਸਿੰਘ ਵਿਰਦੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹਨਾਂ ਦਾ ਜੀਵਨ ਨੌਜਵਾਨ ਵਰਗ ਲਈ ਇੱਕ ਮਾਰਗ ਦਰਸ਼ਕ ਹੈ ਜਿਸ ਤੋਂ ਨੌਜਵਾਨ ਵਰਗ ਨੂੰ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਸਰਵਣ ਸਿੰਘ ਵਿਰਦੀ ਨੇ ਜਿਸ ਤਰ੍ਹਾਂ ਬਚਪਨ ਤੋਂ ਸਖਤ ਮਿਹਨਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਉਸ ਨੂੰ ਬੁਲੰਦੀਆਂ 'ਤੇ ਲੈ ਕੇ ਗਏ ਜਿਸ ਨਾਲ ਵਿਰਦੀ ਪਰਿਵਾਰ ਦਾ ਪੂਰੇ ਦੇਸ਼ ਵਿੱਚ ਚੰਗਾ ਨਾਮ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਏ ਸ਼ੋਕ ਸੰਦੇਸ਼ ਨੂੰ ਪੜਦਿਆਂ ਸਰਵਣ ਸਿੰਘ ਵਿਰਦੀ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉਹਨਾਂ ਦਾ ਸਮੁੱਚਾ ਜੀਵਨ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਨੂੰ ਸਮਰਪਿਤ ਸੀ ਜਿਨਾਂ ਨੇ ਆਪਣੀ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ।
ਇਸ ਮੌਕੇ ਸਰਵਣ ਸਿੰਘ ਵਿਰਦੀ ਦੇ ਛੋਟੇ ਲੜਕੇ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਪਾਤੜਾਂ ਸ਼ਹਿਰੀ ਦੇ ਪ੍ਰਧਾਨ ਗੋਬਿੰਦ ਸਿੰਘ ਵਿਰਦੀ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਸੰਗਤਾਂ ਦੇ ਰਿਣੀ ਰਹਿਣਗੇ ਜੋ ਇਸ ਦੁਖ ਦੀ ਘੜੀ ਵਿੱਚ ਉਨਾਂ ਦੇ ਦੁੱਖ ਵਿੱਚ ਸ਼ਰੀਕ ਹੋਏ ਹਨ। ਇਸ ਮੌਕੇ ਇੱਥੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਸਿੱਧੂ, ਡਾਕਟਰ ਬਹਾਦਰ ਸਿੰਘ ਘੱਗਾ, ਡਾਕਟਰ ਜਤਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਤੇਈਪੁਰ, ਸਮਾਜ ਸੇਵੀ ਸੁਖਦੇਵ ਸਿੰਘ ਬੈਲਜੀਅਮ, ਸਮਾਜ ਸੇਵੀ ਆਗੂ ਗੁਰਬਚਨ ਸਿੰਘ ਮਾਨ, ਦਰਸ਼ਨ ਸਿੰਘ ਤੇਈਪੁਰ, ਕਰਮਜੀਤ ਸਿੰਘ ਭੂਤਗੜ ਸਰਪੰਚ, ਰਾਮ ਫਲ਼ ਮੈਬਰ ਪੰਚਾਇਤ, ਭੁਪਿੰਦਰ ਸਿੰਘ ਸਮਾਣਾ ਪ੍ਰਧਾਨ ਫਰੀਡਮ ਫਾਇਟਰ ਯੂਨੀਅਨ, ਰਣਵੀਰ ਸਿੰਘ ਪ੍ਰਧਾਨ ਨਗਰ ਕੌਸਲ, ਕੁਲਦੀਪ ਸਿੰਘ ਥਿੰਦ ਆਗੂ ਆਮ ਆਦਮੀ ਪਾਰਟੀ, ਜਗਸੀਰ ਸਿੰਘ ਖਾਲਸਾ, ਸੁਰਜੀਤ ਸਿੰਘ ਕੋਹਲੀ, ਦਲੇਰ ਸਿੰਘ ਹਰਿਆਊ, ਰਾਕੇਸ਼ ਕੁਮਾਰ ਹੈਪੀ ਪ੍ਰਧਾਨ ਕਾਂਗਰਸ, ਕੁਲਦੀਪ ਸਿੰਘ ਰੇਡੂ, ਪੁਸ਼ਪਿੰਦਰ ਸਿੰਘ ਲਾਲੀ ਕਾਲੇਕਾ, ਬਲਿਹਾਰ ਸਿੰਘ ਹਰਿਆਊ, ਸੁਖਦੇਵ ਸਿੰਘ ਜਿਉਣਪੁਰਾ, ਮਾਸਟਰ ਜਸਵਿੰਦਰ ਸਿੰਘ ਜੀਉਣਪੁਰਾ,ਹਰਦੀਪ ਸਿੰਘ ਸਾਗਰਾ, ਕਰਮਜੀਤ ਸਿੰਘ ਕਾਲੇਕਾ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਪਿੰਦਰ ਸਿੰਘ ਕਾਲੇਕਾ, ਬੇਅੰਤ ਸਿੰਘ ਖਾਲਸਾ ਪ੍ਰਚਾਰਕ ਐਸ.ਜੀ.ਪੀ.ਸੀ, ਮੁਖਤਿਆਰ ਸਿੰਘ ਮੋਖਾ ਸ਼ੁਤਰਾਣਾ, ਗੁਰਬਚਨ ਸਿੰਘ ਮੌਲਵੀਵਾਲਾ, ਅਕਾਲੀ ਆਗੂ ਅਜੈਬ ਸਿੰਘ ਮੱਲੀ, ਤੇਜਵੀਰ ਸਿੰਘ ਖਾਂਗ, ਲਖਵਿੰਦਰ ਸਿੰਘ ਮੌਲਵੀਵਾਲਾ, ਫ਼ਕੀਰ ਚੰਦ, ਵਿਜੇ ਬਰਾਸ, ਜਸਪਾਲ ਸਿੰਘ ਨੂਰਪੁਰਾ, ਨਿਸ਼ਾਨ ਸਿੰਘ ਖਾਂਗ, ਸੁਖਜੀਤ ਸਿੰਘ ਬਕਰਾਹਾ ,ਅਵਤਾਰ ਸਿੰਘ ਬਾਦਸ਼ਾਹਪੁਰ, ਬਿੱਟੂ ਧਨੇਠਾ, ਸਰਬਜੀਤ ਸਿੰਘ ਕਕਰਾਲਾ, ਨਾਜਰ ਸਿੰਘ ਕਕਰਲਾ, ਭੁਪਿੰਦਰ ਸਿੰਘ ਸੇਲਵਾਲਾ, ਦਵਿੰਦਰ ਸਿੰਘ ਗੋਗੀ, ਹਨੀ ਸਿਧੂ ਜੋਗਿੰਦਰ ਸਿੰਘ ਬਾਵਾ, ਰਣਜੀਤ ਸਿੰਘ ਸ਼ਾਹੀ, ਤਰਲੋਕ ਸਿੰਘ ਚੁਪਕੀ, ਸਰਜੀਤ ਸਿੰਘ ਮਾਹਲ, ਹਰਨੇਕ ਸਿੰਘ ਬਹਿਰ ਸਾਹਿਬ, ਮਹਿਲ ਸਿੰਘ ਗਲੋਲੀ, ਜਸਕਰਨ ਸਿੰਘ ਗਲੌਲੀ, ਰਣਜੀਤ ਸਿੰਘ ਮਤੌਲੀ ਰਸ਼ਪਾਲ ਸਿੰਘ ਨਿਆਲ, ਪਰਮਜੀਤ ਸਿੰਘ ਸਧਾਰਨਪੁਰ, ਅਮਰਜੀਤ ਸਿੰਘ ਸਮਰਾ, ਗੋਪੀ ਡਰੌਲੀ ਸਿੰਕਦਰ ਸਿੰਘ ਦੁਗਾਲ, ਗੱਜਣ ਸਿੰਘ ਹਰਿਆਉ, ਪੁਸ਼ਪਿੰਦਰ ਸਿੰਘ ਲਾਲੀ ਕਾਲੇਕਾ ਨਰਿੰਦਰ ਸਿੰਘ ਬਜਾਜ, ਗੁਰਿੰਦਰ ਸਿੰਘ ਭੰਗੂ, ਜੈ ਸਿੰਘ ਉਪਲ, ਸੰਤੋਸ਼ ਕੁਮਾਰ ਸਿੰਗਲਾ, ਸੰਤੋਖ ਸਿੰਘ ਖਿੰਡਾ, ਤਜਿੰਦਰ ਸਿੰਘ ਤੇਜੀ, ਭਗਵੰਤ ਸਿੰਘ ਸ਼ਤਰਾਨਾ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
