ਭਾਜਪਾ ਦੀ ਮੀਟਿੰਗ ਵਿੱਚ ਪਾਰਟੀ ਦੀ ਮੈਂਬਰਸ਼ਿਪ ਵਧਾਉਣ 'ਤੇ ਜ਼ੋਰ

ਪਟਿਆਲਾ, 22 ਅਗਸਤ - ਅੱਜ ਇੱਥੇ ਬੀਜੇਪੀ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ (ਬਿੱਟੂ) ਦੀ ਅਗਵਾਈ ਹੇਠ ਮੈਂਬਰਸ਼ਿਪ ਮੁਹਿੰਮ ਵਰਕਸ਼ਾਪ ਤਹਿਤ ਮੀਟਿੰਗ ਕੀਤੀ ਗਈ, ਜਿਸ ਵਿਚ ਭਾਜਪਾ ਪੰਜਾਬ ਸੰਗਠਨ ਮੰਤਰੀ, ਸ਼੍ਰੀ ਨੀਵਾਸਲੂ , ਪੰਜਾਬ ਜਨਰਲ ਸਕੱਤਰ ਅਨਿਲ ਸਰੀਨ , ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਤੇ ਸਾਬਕਾ ਐਮ ਪੀ ਪਰਨੀਤ ਕੌਰ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ। ਮਥਰੀ ਸ਼੍ਰੀ ਨੀਵਾਸਲੂ ਨੇ ਕਿਹਾ ਕਿ ਭਾਜਪਾ ਨੇ ਹਰ ਘਰ ਤੋਂ ਇਕ ਵਿਅਕਤੀ ਦੀ ਮੈਂਬਰਸ਼ਿਪ ਦਾ ਟੀਚਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਪੂਰੇ ਦੇਸ਼ ਵਿਚ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਤੇ ਲੋਕ ਭਲਾਈ ਦੇ ਕੰਮ ਕਰਦੇ ਹੋਏ ਦੇਸ਼ ਨੂੰ ਇਕ ਨਵੀਂ ਤਰਕੀ ਦੇ ਰਾਹ 'ਤੇ ਲੈ ਕੇ ਆਈ ਹੈ, ਤਾਂ ਇਸ ਤਰ੍ਹਾਂ ਭਾਜਪਾ ਦੀ ਮੈਂਬਰਸ਼ਿਪ ਅਭਿਆਨ ਲਈ ਵੀ ਸਾਨੂੰ ਅੱਗੇ ਆਉਣਾ ਚਾਹੀਦਾ ਹੈ।

ਪਟਿਆਲਾ, 22 ਅਗਸਤ - ਅੱਜ ਇੱਥੇ ਬੀਜੇਪੀ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਧਾਨ  ਸੰਜੀਵ ਸ਼ਰਮਾ (ਬਿੱਟੂ) ਦੀ ਅਗਵਾਈ ਹੇਠ ਮੈਂਬਰਸ਼ਿਪ ਮੁਹਿੰਮ ਵਰਕਸ਼ਾਪ ਤਹਿਤ ਮੀਟਿੰਗ ਕੀਤੀ ਗਈ, ਜਿਸ ਵਿਚ ਭਾਜਪਾ ਪੰਜਾਬ ਸੰਗਠਨ ਮੰਤਰੀ, ਸ਼੍ਰੀ ਨੀਵਾਸਲੂ , ਪੰਜਾਬ ਜਨਰਲ ਸਕੱਤਰ  ਅਨਿਲ ਸਰੀਨ , ਪੰਜਾਬ ਮਹਿਲਾ ਮੋਰਚਾ ਪ੍ਰਧਾਨ  ਜੈ ਇੰਦਰ ਕੌਰ ਤੇ ਸਾਬਕਾ ਐਮ ਪੀ ਪਰਨੀਤ ਕੌਰ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ।
 ਮਥਰੀ ਸ਼੍ਰੀ ਨੀਵਾਸਲੂ ਨੇ ਕਿਹਾ ਕਿ ਭਾਜਪਾ ਨੇ  ਹਰ ਘਰ ਤੋਂ ਇਕ ਵਿਅਕਤੀ ਦੀ ਮੈਂਬਰਸ਼ਿਪ ਦਾ ਟੀਚਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਪੂਰੇ  ਦੇਸ਼ ਵਿਚ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਤੇ ਲੋਕ ਭਲਾਈ ਦੇ ਕੰਮ ਕਰਦੇ ਹੋਏ ਦੇਸ਼ ਨੂੰ ਇਕ ਨਵੀਂ ਤਰਕੀ ਦੇ ਰਾਹ 'ਤੇ ਲੈ ਕੇ ਆਈ ਹੈ, ਤਾਂ ਇਸ ਤਰ੍ਹਾਂ ਭਾਜਪਾ ਦੀ ਮੈਂਬਰਸ਼ਿਪ ਅਭਿਆਨ ਲਈ ਵੀ ਸਾਨੂੰ ਅੱਗੇ ਆਉਣਾ ਚਾਹੀਦਾ ਹੈ। 
ਇਸ ਬੈਠਕ ਵਿਚ ਪਟਿਆਲਾ ਜ਼ਿਲ੍ਹੇ ਦੇ ਮੰਡਲ ਪ੍ਰਧਾਨ ਅਮਰਨਾਥ ਪੋਨੀ, ਸੌਰਵ ਸ਼ਰਮਾ, ਇੰਦਰ ਨਾਰੰਗ, ਗੁਰਬਚਨ ਲਚਕਾਣੀ, ਗੁਰਧਿਆਨ, ਰਜਿੰਦਰ ਸਿੰਧੀ, ਸੰਦੀਪ ਮਲਹੋਤਰਾ, ਅਤੁਲ ਜੋਸ਼ੀ, ਸਿਕੰਦਰ ਚੌਹਾਨ, ਕੇ ਕੇ ਮਲਹੋਤਰਾ, ਕੇ ਕੇ ਸ਼ਰਮਾ, ਹਰਵਿੰਦਰ ਬੱਲੀ, ਬਲਵੰਤ ਰਾਏ, ਨੀਰਜ, ਕਰਨ ਗੌੜ, ਰਮਾ ਪੁਰੀ, ਸੀਮਾ ਸ਼ਰਮਾ, ਰਿਸ਼ਵ ਸ਼ਰਮਾ, ਲਾਭ ਪਨੇਰੀ ਆਦਿ ਮੌਜੂਦ ਰਹੇ।