‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3’ ਸਾਲ 2024-25, ਸਬੰਧੀ ਮਸ਼ਾਲ 25 ਅਗਸਤ ਨੂੰ ਕੁਰਾਲੀ (ਐਸ ਏ ਐਸ ਨਗਰ) ਵਿਖੇ ਪੁਜੇਗੀ
ਐਸ.ਏ.ਐਸ.ਨਗਰ, 23 ਅਗਸਤ:- ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3’ ਸਾਲ 2024-25, ਨਾਲ ਸਬੰਧਤ ਮਸ਼ਾਲ ਜ਼ਿਲ੍ਹੇ ਵਿੱਚ ਮਿਤੀ 25-08-2024 ਨੂੰ 12.30 ਵਜੇ ਆ ਰਹੀ ਹੈ, ਜਿਸ ਦੇ ਸਵਾਗਤ ਲਈ ਜ਼ਿਲ੍ਹੇ ਵਲੋਂ ਪੂਰਨ ਤਿਆਰੀਆਂ ਕੀਤੀਆਂ ਜਾ ਚੁਕੀਆਂ ਹਨ।
ਐਸ.ਏ.ਐਸ.ਨਗਰ, 23 ਅਗਸਤ:- ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3’ ਸਾਲ 2024-25, ਨਾਲ ਸਬੰਧਤ ਮਸ਼ਾਲ ਜ਼ਿਲ੍ਹੇ ਵਿੱਚ ਮਿਤੀ 25-08-2024 ਨੂੰ 12.30 ਵਜੇ ਆ ਰਹੀ ਹੈ, ਜਿਸ ਦੇ ਸਵਾਗਤ ਲਈ ਜ਼ਿਲ੍ਹੇ ਵਲੋਂ ਪੂਰਨ ਤਿਆਰੀਆਂ ਕੀਤੀਆਂ ਜਾ ਚੁਕੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਤੋਂ ਚੱਲਣ ਵਾਲੀ ਟਾਰਚ ਰਿਲੇਅ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ ਪ੍ਰਾਪਤ ਕਰਕੇ ਅੱਗੇ ਖੇਡ ਭਵਨ ਸੈਕਟਰ 78 ਮੋਹਾਲੀ ਤੋਂ ਹੁੰਦੀ ਹੋਈ, ਚੁੰਨੀ ਕਲਾਂ ਵਿਖੇ ਅਗਲੇ ਜ਼ਿਲ੍ਹੇ ਨੂੰ ਸਪੁਰਦ ਕੀਤੀ ਜਾਣੀ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਖੇਡਾਂ ਦੇ ਟਾਰਚ ਰਿਲੇਅ ਸਮਾਰੋਹ ਦੇ ਮੌਕੇ ‘ਤੇ ਮਿਤੀ 25-08-2024 ਨੂੰ ਦੁਪਹਿਰ 12.30 ਵਜੇ ਸਾਹਮਣੇ ਖਾਲਸਾ ਸੀਨੀਅਰ ਸਕੈਡਰੀ ਸਕੂਲ ਕੁਰਾਲੀ ਵਿਖੇ ਕਰਵਾਏ ਜਾਣ ਵਾਲੇ ਸਮਾਰੋਹ ਵਿਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਹੈ।