ਗੁ. ਬਾਬਾ ਬੰਦਾ ਸਿੰਘ ਬਹਾਦਰ ਜੇਜੋ ਦੋਆਬਾ ਵਿਖੇ ਵਿਛੜੀਆਂ 11 ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ ਕਰਵਾਇਆ
ਮਾਹਿਲਪੁਰ, 21 ਅਗਸਤ - ਪਿਛਲੇ ਦਿਨੀ ਇਕ ਹਾਦਸੇ ਦੌਰਾਨ ਜੇਜੋ ਦੁਆਬਾ ਵਿਖੇ ਵਿਛੜੀਆਂ 11 ਰੂਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੇਜੋ ਦੋਆਬਾ ਵਿਖੇ ਸਰਦਾਰ ਅਜਮੇਰ ਸਿੰਘ ਕੰਗ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਮੌਕੇ ਰਾਗੀ ਸਿੰਘਾਂ ਵੱਲੋ ਵੈਰਾਗਮਈ ਕੀਰਤਨ ਕਰਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ।

ਇਸ ਮੌਕੇ ਪਿੰਡ ਦੇਹਲਾ ਅਤੇ ਭਟੋਲੀਆਂ ਤੋਂ ਵਿਛੜੀਆਂ ਰੂਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ । ਇਸ ਮੌਕੇ ਰਸ਼ਪਾਲ ਸਿੰਘ ਪਾਲੀ ਸਰਪੰਚ ਪਿੰਡ ਬੱਦੋਵਾਲ, ਲੰਬੜਦਾਰ ਪਰਵੀਨ ਸੋਨੀ ਜੇਜੋ ਦੋਆਬਾ, ਪਰਮਜੀਤ ਸਿੰਘ ਮਹਿੰਗਰਵਾਲ, ਹਰਬੰਸ ਸਿੰਘ ਸਰਹਾਲਾ ਪ੍ਰਧਾਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ, ਰਤਨ ਚੰਦ, ਭਗਤ ਸਿੰਘ, ਅਸ਼ਵਨੀ ਪੰਚ, ਬੀ.ਡੀ ਸ਼ਰਮਾ, ਯਾਦਵ, ਰੇਨੂ ਬਾਲਾ, ਪਰਮਜੀਤ ਕੌਰ, ਸੁਰਿੰਦਰ ਕੌਰ, ਸਤਿੰਦਰ ਕੌਰ, ਰਾਮ ਕਿਸ਼ਨ , ਸੰਦੀਪ ਕੌਰ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਪਟਵਾਰੀ ਰੰਧਾਵਾ ਸਾਹਿਬ , ਪਟਵਾਰੀ ਗਗਨਦੀਪ, ਏ.ਐਸ.ਆਈ. ਰਜਿੰਦਰ ਕੁਮਾਰ, ਸਾਂਈ ਅਮਰੀਕ ਸ਼ਾਹ ਦਰਬਾਰ ਬਾਬਾ ਜੀਜੂ ਸ਼ਾਹ ਸਮੇਤ ਪਿੰਡ ਜੇਜੋ ਦੋਆਬੇ ਦੀਆਂ ਸੰਗਤਾਂ ਹਾਜ਼ਰ ਸਨ । ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਚੱਲੇ ।