ਪਿੰਡ ਬਾਰਨ ਦੇ ਨੌਜਵਾਨ ਦਾ ਕਤਲ, 10 ਦਿਨਾਂ ਬਾਅਦ ਜਾਣਾ ਸੀ ਇਟਲੀ

ਪਟਿਆਲਾ, 20 ਅਗਸਤ - ਇਥੋਂ ਨੇੜਲੇ ਪਿੰਡ ਬਾਰਨ ਦੇ ਰਹਿਣ ਵਾਲੇ ਨੌਜਵਾਨ ਵਿਕਰਮਜੀਤ ਸਿੰਘ (24) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਆਪਣੇ ਜਨਮ ਦਿਨ ਦਾ ਜਸ਼ਨ ਮਨਾ ਕੇ ਘਰ ਪਰਤਿਆ ਅਤੇ ਆਪਣਾ ਮੋਟਰਸਾਈਕਲ ਪਾਰਕ ਕੀਤਾ ਤਾਂ ਗੁਆਂਢ ਵਿੱਚ ਰਹਿੰਦੇ ਲੋਕਾਂ ਨਾਲ ਉਸ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਹਮਲਾ ਕਰਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਨੇ 10 ਦਿਨਾਂ ਬਾਅਦ ਇਟਲੀ ਜਾਣਾ ਸੀ।

ਦੋਸ਼ ਹੈ ਕਿ ਗੁਆਂਢੀਆਂ ਨੇ ਕੁਝ ਹੋਰ ਬਾਹਰੀ ਲੋਕਾਂ ਨਾਲ ਮਿਲ ਕੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਸਿਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਰਾਤ ਨੂੰ ਹੋਈ ਲੜਾਈ ਦੌਰਾਨ ਵਿਕਰਮ ਦਾ ਪਿਤਾ ਹਰਜਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।