ਸ਼ਾਦੀਸ਼ੁਦਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਲੜਕੀ ਨੇ ਨਹਿਰ ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

ਪਟਿਆਲਾ, 23 ਦਸੰਬਰ - ਇੱਕ ਸ਼ਾਦੀਸ਼ੁਦਾ ਮਰਦ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਰਕੇ ਪਿੰਡ ਪੇਧਨ ਦੀ 23 ਸਾਲਾ ਕਾਜਲ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਨੇੜੇ ਦੇ ਲੋਕਾਂ ਨੇ ਜਦੋਂ ਤਕ ਉਸਨੂੰ ਨਹਿਰ ਵਿਚੋਂ ਬਾਹਰ ਕੱਢਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਥਾਣਾ ਭਾਦਸੋਂ ਵਿਖੇ ਦੋਸ਼ੀ ਰਾਜਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਦੋਸ਼ੀ ਨੇ ਲੜਕੀ ਨੂੰ ਸੁਵਿਧਾ ਕੇਂਦਰ ਵਿਖੇ ਨੌਕਰੀ 'ਤੇ ਲਵਾਇਆ ਸੀ।

ਪਟਿਆਲਾ, 23 ਦਸੰਬਰ - ਇੱਕ ਸ਼ਾਦੀਸ਼ੁਦਾ ਮਰਦ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਰਕੇ ਪਿੰਡ ਪੇਧਨ ਦੀ 23 ਸਾਲਾ ਕਾਜਲ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਨੇੜੇ ਦੇ ਲੋਕਾਂ ਨੇ ਜਦੋਂ ਤਕ ਉਸਨੂੰ ਨਹਿਰ ਵਿਚੋਂ ਬਾਹਰ ਕੱਢਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਥਾਣਾ ਭਾਦਸੋਂ ਵਿਖੇ ਦੋਸ਼ੀ ਰਾਜਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਦੋਸ਼ੀ ਨੇ ਲੜਕੀ ਨੂੰ ਸੁਵਿਧਾ ਕੇਂਦਰ ਵਿਖੇ ਨੌਕਰੀ 'ਤੇ ਲਵਾਇਆ ਸੀ। ਇਸੇ ਦੀ ਆੜ੍ਹ ਵਿੱਚ ਉਹ ਕਾਜਲ ਨੂੰ ਤੰਗ ਪ੍ਰੇਸ਼ਾਨ ਤੇ ਉਸ ਨਾਲ ਗ਼ਲਤ ਹਰਕਤਾਂ ਕਰਨ ਲੱਗਾ। ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਕਾਜਲ ਨੇ ਆਪਣੇ ਭਰਾ ਸੁਖਚੈਨ ਸਿੰਘ ਨੂੰ ਦੋਸ਼ੀ ਦੀਆਂ ਹਰਕਤਾਂ ਬਾਰੇ ਸਭ ਦੱਸ ਦਿੱਤਾ ਸੀ। ਦੋਸ਼ੀ ਫ਼ਰਾਰ ਹੈ ਪਰ ਭਾਦਸੋਂ ਥਾਣੇ ਦੇ ਐਸ ਐਚ ਓ ਇੰਦਰਪਾਲ ਚੌਹਾਨ ਨੇ ਕਿਹਾ ਹੈ ਕਿ ਦੋਸ਼ੀ ਦੀ ਭਾਲ ਜਾਰੀ ਹੈ ਤੇ ਉਸਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।