ਧੋਖਾਧੜੀ ਦੇ ਮਾਮਲੇ 'ਚ ਲੋੜੀਂਦਾ ਵਿਅਕਤੀ ਬੰਗਾ ਪੁਲਿਸ ਵਲੋਂ ਅੰਮ੍ਰਿਤਸਰ ਤੋਂ ਕਾਬੂ

ਨਵਾਂਸ਼ਹਿਰ, - ਬੰਗਾ ਸਿਟੀ ਪੁਲਿਸ ਵਲੋਂ ਬੀਤੀ 14 ਨਵੰਬਰ ਨੂੰ ਦਰਜ ਕੀਤੇ ਧੋਖਾਧੜੀ ਦੇ ਇਕ ਮਾਮਲੇ 'ਚ ਲੋੜੀਂਦੇ ਵਿਅਕਤੀ ਨੂੰ ਬੀਤੇ ਦਿਨ ਅੰਮ੍ਰਿਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ ਹੈ। ਏ ਐਸ. ਆਈ ਸਤਨਾਮ ਸਿੰਘ ਨੇ ਦੱਸਿਆ ਕਿ ਬੰਗਾ ਨਿਵਾਸੀ ਰਾਕੇਸ਼ ਕੁਮਾਰ ਛਿੱਬਾ ਦੁਆਰਾ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਸ਼ਿਕਾਇਤ 'ਤੇ ਦੱਸਿਆ ਸੀ ਕਿ ਬੰਗਾ ਨਿਵਾਸੀ ਜੇ ਪਾਲ ਨਾਮੀ ਵਿਅਕਤੀ ਨੇ ਉਨ੍ਹਾਂ ਨਾਲ ਸਾਢੇ ਤਿੰਨ ਲੱਖ ਵਿੱਚ ਇਕ ਗੱਡੀ ਦਾ ਸੌਦਾ ਕੀਤਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਸੌਦੇ ਮੌਕੇ 30 ਹਜ਼ਾਰ ਰੁਪਏ ਬਤੌਰ ਬਿਆਨਾ ਦੇਣ ਉਪੰਰਤ ਬਾਅਦ ਵਿੱਚ 2 ਚੌਂਕਾਂ ਰਾਹੀਂ ਡੇਢ ਲੱਖ ਦੀ ਰਕਮ ਉਨ੍ਹਾਂ ਦੇ ਖਾਤੇ ਵਿੱਚ ਪਾਕੇ ਬਾਕੀ ਰਹਿੰਦੀ ਰਕਮ ਇਕ ਲੱਖ 80 ਹਜ਼ਾਰ ਦੀ ਨਾ ਦੇ ਕੇ ਧੋਖਾਧੜੀ ਕੀਤੀ ਸੀ।

ਨਵਾਂਸ਼ਹਿਰ, - ਬੰਗਾ ਸਿਟੀ ਪੁਲਿਸ ਵਲੋਂ ਬੀਤੀ 14 ਨਵੰਬਰ ਨੂੰ ਦਰਜ ਕੀਤੇ ਧੋਖਾਧੜੀ ਦੇ ਇਕ ਮਾਮਲੇ 'ਚ ਲੋੜੀਂਦੇ ਵਿਅਕਤੀ ਨੂੰ ਬੀਤੇ ਦਿਨ ਅੰਮ੍ਰਿਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ ਹੈ। ਏ ਐਸ. ਆਈ ਸਤਨਾਮ ਸਿੰਘ ਨੇ ਦੱਸਿਆ ਕਿ ਬੰਗਾ ਨਿਵਾਸੀ ਰਾਕੇਸ਼ ਕੁਮਾਰ ਛਿੱਬਾ ਦੁਆਰਾ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਸ਼ਿਕਾਇਤ 'ਤੇ ਦੱਸਿਆ ਸੀ ਕਿ ਬੰਗਾ ਨਿਵਾਸੀ ਜੇ ਪਾਲ ਨਾਮੀ ਵਿਅਕਤੀ ਨੇ ਉਨ੍ਹਾਂ ਨਾਲ ਸਾਢੇ ਤਿੰਨ ਲੱਖ ਵਿੱਚ ਇਕ ਗੱਡੀ ਦਾ ਸੌਦਾ ਕੀਤਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਸੌਦੇ ਮੌਕੇ 30 ਹਜ਼ਾਰ ਰੁਪਏ ਬਤੌਰ ਬਿਆਨਾ ਦੇਣ ਉਪੰਰਤ ਬਾਅਦ ਵਿੱਚ 2 ਚੌਂਕਾਂ ਰਾਹੀਂ ਡੇਢ ਲੱਖ ਦੀ ਰਕਮ ਉਨ੍ਹਾਂ ਦੇ ਖਾਤੇ ਵਿੱਚ ਪਾਕੇ ਬਾਕੀ ਰਹਿੰਦੀ ਰਕਮ ਇਕ ਲੱਖ 80 ਹਜ਼ਾਰ ਦੀ ਨਾ ਦੇ ਕੇ ਧੋਖਾਧੜੀ ਕੀਤੀ ਸੀ। ਜਿਸ ਨੂੰ ਲੈ ਲੈ ਕੇ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਦੁਆਰਾ ਇਸ ਮਾਮਲੇ ਦੀ ਜਾਚ ਉਪ ਪੁਲਿਸ ਕਪਤਾਨ ਬੰਗਾ ਸਰਵਨ ਸਿੰਘ
ਬੱਲ ਦੁਆਰਾ ਕਰਵਾਉਣ ਉਪੰਰਤ ਡੀ. ਏ ਲੀਗਲ ਦੀ ਸਲਾਹ ਲੈਣ ਉਪਰਤ ਉਕਤ
ਪੇਸ਼ ਕੀਤਾ ਅਤੇ ਨਾ ਹੀ ਆਪ ਪੇਸ਼ ਹੋਇਆ।
ਵਿਅਕਤੀ ਖਿਲਾਫ ਧਾਰਾ 420/506
ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ।
ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ
ਵੱਖ-ਵੱਖ ਸਮੇਂ 'ਤੇ ਥਾਣੇ ਬੁਲਾਉਣ ਅਤੇ
ਆਪਣਾ ਪੱਖ ਰੱਖਣ ਲਈ ਪਰਵਾਨੇ ਭੇਜ ਕੇ
ਸੂਚਿਤ ਕੀਤਾ ਗਿਆ । ਪੁਲਿਸ ਪਾਰਟੀ ਵਲੋਂ ਵਾਰ- ਵਾਰ ਛਾਪੇਮਾਰੀ ਕੀਤੀ ਗਈ। ਜਿਸ ਨੂੰ ਬੀਤੇ ਦਿਨ 10 ਦਸੰਬਰ ਨੂੰ ਅੰਮ੍ਰਿਤਸਰ ਤੋਂ ਕਾਬੁ ਕਰ ਲਿਆ ਗਿਆ। ਜਿਸ  ਨੂੰ ਅੱਜ ਡਾਕਟਰੀ ਜਾਂਚ ਉਪੰਰਤ ਅਗਲੀ ਕਾਰਵਾਈ ਲਈ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।