ਵਿਆਹ ਦੀ 40 ਵੇ ਵਰੇਗੰਢ ਤੇ ਸਕੂਲ ਨੂੰ 40,000 ਰੁਪਏ ਕੀਤੇ ਦਾਨ

ਗੜਸ਼ੰਕਰ, 31 ਜੁਲਾਈ - ਇੱਥੋਂ ਦੇ ਕੰਨਿਆ ਵਿਦਿਆਲਿਆ ਸਕੂਲ ਦੀ ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਉਨਾਂ ਦੀ ਧਰਮ ਪਤਨੀ ਅਨੂ ਸ਼ਰਮਾ ਵੱਲੋਂ ਆਪਣੇ ਵਿਆਹ ਦੀ 40ਵੀਂ ਵਰੇਗੰਢ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ 40 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਭੇਂਟ ਕੀਤੀ ਗਈ। ਇਸ ਦੇ ਨਾਲ ਹੀ ਅਵਿਨਾਸ਼ ਸ਼ਰਮਾ ਅਤੇ ਅਨੂ ਸ਼ਰਮਾ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ।

ਗੜਸ਼ੰਕਰ, 31 ਜੁਲਾਈ - ਇੱਥੋਂ ਦੇ ਕੰਨਿਆ ਵਿਦਿਆਲਿਆ ਸਕੂਲ ਦੀ ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਉਨਾਂ ਦੀ ਧਰਮ ਪਤਨੀ ਅਨੂ ਸ਼ਰਮਾ ਵੱਲੋਂ ਆਪਣੇ ਵਿਆਹ ਦੀ 40ਵੀਂ ਵਰੇਗੰਢ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ 40 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਭੇਂਟ ਕੀਤੀ ਗਈ।
ਇਸ ਦੇ ਨਾਲ ਹੀ ਅਵਿਨਾਸ਼ ਸ਼ਰਮਾ ਅਤੇ ਅਨੂ ਸ਼ਰਮਾ ਵੱਲੋਂ  ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ। ਸਕੂਲ ਤੋਂ ਮੁੱਖ ਅਧਿਆਪਕਾ ਮਨਜੀਤ ਕੌਰ ਵੱਲੋਂ  ਸ਼ਰਮਾ ਪਰਿਵਾਰ ਵੱਲੋਂ ਕੀਤੇ ਗਏ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਗਈ ਤੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਅਵਿਨਾਸ਼ ਸ਼ਰਮਾ ਨੇ  ਪੂਰੀ ਮਿਹਨਤ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ।
ਅਵਿਨਾਸ਼ ਸ਼ਰਮਾ ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਇੱਕ ਵੱਖਰੇ ਸਮਾਗਮ ਦੌਰਾਨ ਇੱਕ ਜਰੂਰਤਮੰਦ ਪਰਿਵਾਰ ਦੀ ਆਰਥਿਕ ਸਹਾਇਤਾ ਕਰਦੇ ਹੋਏ 5000 ਰੁਪਏ ਦੀ ਰਾਸ਼ੀ ਵੀ ਭੇਂਟ ਕੀਤੀ।
ਦੱਸਣਾ ਬਣਦਾ ਹੈ ਕਿ ਅਵਿਨਾਸ਼ ਸ਼ਰਮਾ ਸਮੇਂ ਸਮੇਂ ਤੇ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਦਾਨ ਕਰਦੇ ਹਨ। ਉਹ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਣ ਦੇ ਨਾਤੇ ਸਮਾਜਿਕ ਖੇਤਰ ਵਿੱਚ ਆਪਣਾ ਚੰਗਾ ਨਾਮ ਰੱਖਦੇ ਹਨ।