
ਪਿੰਡ ਕਰੋਰਾਂ ਦੇ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
ਪਿੰਡ ਕਰੋਰਾਂ ਦੇ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੁਆਰਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਬੁੱਢਾ ਦਲ ਜੀ ਦੀ 82ਵੀ ਬਰਸੀ ਅਤੇ ਸਿਘ ਸਾਹਿਬ ਬਾਬਾ ਸੁਰਜੀਤ ਸਿੰਘ ਜੀ 96 ਕਰੋੜੀ ਬੁੱਢਾ ਦਲ ਦੀ 10ਵੀ ਬਰਸੀ ਅਤੇ ਜਥੇਦਾਰ ਬਾਬਾ ਬਹਾਦਰ ਸਿੰਘ ਜੀ ਦੀ 7ਵੀ ਬਰਸੀ ਮੌਕੇ ਤੇ ਕਰਵਾਇਆ ਗਿਆ।
ਪਿੰਡ ਕਰੋਰਾਂ ਦੇ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੁਆਰਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਬੁੱਢਾ ਦਲ ਜੀ ਦੀ 82ਵੀ ਬਰਸੀ ਅਤੇ ਸਿਘ ਸਾਹਿਬ ਬਾਬਾ ਸੁਰਜੀਤ ਸਿੰਘ ਜੀ 96 ਕਰੋੜੀ ਬੁੱਢਾ ਦਲ ਦੀ 10ਵੀ ਬਰਸੀ ਅਤੇ ਜਥੇਦਾਰ ਬਾਬਾ ਬਹਾਦਰ ਸਿੰਘ ਜੀ ਦੀ 7ਵੀ ਬਰਸੀ ਮੌਕੇ ਤੇ ਕਰਵਾਇਆ ਗਿਆ। ਇਸ ਉਪਰੰਤ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸੰਤ ਬਾਬਾ ਪਰਮਜੀਤ ਸਿੰਘ ਗੁਰਦੁਆਰਾ ਹੰਸਾਲੀ ਸਾਹਿਬ ਵਾਲੇ ਸੰਤ ਬਾਬਾ ਸੁਰਿੰਦਰ ਸਿੰਘ ਜੀ, ਰਾਗੀ ਜਥਾ ਬਾਬਾ ਬਲਵਿੰਦਰ ਸਿੰਘ,ਕਥਾ ਵਾਚਕ ਨਰਿੰਦਰ ਸਿੰਘ,ਰਾਗੀ ਜਥਾ ਬਾਬਾ ਕੁਲਦੀਪ ਸਿੰਘ,ਢਾਡੀ ਜਥਾ ਬੀਬੀ ਕਿਰਨਜੋਤ ਕੌਰ ਪੰਜੋਲਾਂ, ਸੰਤ ਬਾਬਾ ਸਿਕੰਦਰ ਸਿੰਘ ਗੰੜੋਲੀਆਂ ਵਾਲੇ, ਢਾਡੀ ਜਥਾ ਗੁਰਦੇਵ ਸਿੰਘ ਮਸੋਲ, ਢਾਡੀ ਜਥਾ ਜ਼ਸਮੇਰ ਸਿੰਘ ਖੇੜੀ, ਬਾਬਾ ਰਵਿਦਰ ਸਿੰਘ ਜਵਾਹਰਕੇ ਵਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੁਆਰਾ ਨਿਹਾਲ ਕੀਤਾ ਗਿਆ। ਸਮਾਗਮ ਦੀ ਸਮਾਪਤੀ ਮੋਕੇ ਤੇ ਬਾਬਾ ਲਖਬੀਰ ਸਿੰਘ ਕੁੰਭੜਾਂ ਵਲੋਂ ਆਈਆਂ ਧਾਰਮਿਕ ਸਖਸ਼ੀਅਤਾਂ ਅਤੇ ਸਮੂਹ ਸੰਗਤਾਂ ਦਾ ਪੈਨਵਾਦ ਕੀਤਾ ਗਿਆ। ਇਸ ਮੋਕੇ ਤੇ ਇਲਾਕੇ ਦੀ ਸਮੂਹ ਸੰਗਤ ਵਲੋਂ ਹਾਜ਼ਰੀ ਲਗਵਾਈ ਗਈ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ!
