12 ਅਗਸਤ ਨੂੰ ਸਲਾਨਾ ਸੂਫ਼ੀਆਨਾ ਮੇਲਾ ਕਰਵਾਉਣ ਦਾ ਲਿਆ ਫ਼ੈਸਲਾ

ਹੁਸ਼ਿਆਰਪੁਰ - ਜਾਗਦੇ ਰਹੋ ਸੱਭਿਆਚਾਰਕ ਮੰਚ ਰਜਿ. ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ਼ ਇੰਡੀਆ ਦੀ ਮੀਟਿੰਗ ਤਰਸੇਮ ਦੀਵਾਨਾ ਚੇਅਰਮੈਨ ਅਤੇ ਸਕੱਤਰ ਜਨਰਲ ਵਿਨੋਦ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪ੍ਰਿੰ. ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਰਾਣਾ ਜ਼ਿਲਾ ਜਨਰਲ ਸਕੱਤਰ ਆਦਿ ਸ਼ਾਮਿਲ ਹੋਏ।

ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੱਧਣ ਪਰਿਵਾਰ, ਜਾਗਦੇ ਰਹੋ ਸਭਿਆਚਾਰਕ ਮੰਚ ਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਸਲਾਨਾ ਸੂਫ਼ੀਆਨਾ ਮੇਲਾ 12 ਅਗਸਤ ਦਿਨ ਸੋਮਵਾਰ ਨੂੰ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਉਸਤਾਦ ਸੁਰਿੰਦਰ ਪਾਲ ਪੰਛੀ,ਰਾਣੀ ਰਣਦੀਪ, ਮਦਨ ਕੋਟਲਾ, ਅਜਮੇਰ ਦੀਵਾਨਾ, ਸੱਤਾ ਮੰਡਾਲੀ, ਜੀਤ ਹਰਜੀਤ, ਰਾਮ ਕਠਾਰੀਆ, ਅਲੀਜਾ ਦੀਵਾਨਾ,ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਪ੍ਰਿੰਸੀਪਲ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਭਗਤ ਨਗਰ ਨਜਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਕਰਵਾਏ ਜਾਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ , ਗੁਰਬਿੰਦਰ ਸਿੰਘ ਪਲਾਹਾ, ਓਮ ਪ੍ਰਕਾਸ਼ ਰਾਣਾ, ਅਸ਼ਵਨੀ ਸ਼ਰਮਾ, ਇੰਦਰਜੀਤ ਸਿੰਘ ਮੁਕੇਰੀਆਂ, ਸੁਖਵਿੰਦਰ ਸਿੰਘ ਮੁਕੇਰੀਆਂ, ਰਮਨ ਤੰਗਰਾਲੀਆ, ਬਲਜਿੰਦਰ ਸਿੰਘ, ਰਾਕੇਸ਼ ਕੁਮਰਾ,ਰਮਨ ਕੁਮਾਰ, ਦਲਵੀਰ ਚਰਖਾ, ਗੌਰਵ ਕੁਮਾਰ, ਸੁਰਿੰਦਰ ਮੱਟੂ, ਅਮਰਜੀਤ ਭੱਟੀ ਅਤੇ ਹੋਰ ਪੱਤਰਕਾਰ ਆਦਿ ਹਾਜਰ ਸਨ।